IPL 2026 : 6 ਮੈਚਾਂ ਬਾਅਦ ਖੁੱਲ੍ਹਿਆ ਕੋਲਕਾਤਾ ਦਾ ਖਾਤਾ! ਰਾਜਸਥਾਨ ਰੌਇਲਜ਼ ਨੂੰ 4 ਵਿਕਟਾਂ ਨਾਲ ਹਰਾਇਆ
ਨਵੀ ਦਿੱਲੀ, 19 ਅਪ੍ਰੈਲ (ਵਿਸ਼ਵ ਵਾਰਤਾ): ਕੋਲਕਾਤਾ ਨਾਈਟ ਰਾਈਡਰਜ਼ ਨੇ ਆਖਿਰਕਾਰ ਆਈਪੀਐਲ 2026 ਦੇ ਸੀਜ਼ਨ ਵਿੱਚ 6 ਮੈਚਾਂ ਤੋਂ ਬਾਅਦ ਆਪਣੀ ਪਹਿਲੀ ਜਿੱਤ ਹਾਸਲ ਕਰ ਲਈ ਹੈ। ਕੇਕੇਆਰ ਨੇ ਰਾਜਸਥਾਨ ਰੌਇਲਜ਼ ਵਿਰੁੱਧ ਖੇਡੇ ਗਏ ਮੁਕਾਬਲੇ ਨੂੰ 4 ਵਿਕਟਾਂ ਨਾਲ ਆਪਣੇ ਨਾਮ ਕੀਤਾ।
ਈਡਨ ਗਾਰਡਨਜ਼ ਵਿੱਚ ਖੇਡੇ ਗਏ ਮੁਕਾਬਲੇ ਵਿੱਚ ਰਾਜਸਥਾਨ ਰੌਇਲਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 9 ਵਿਕਟਾਂ ਗੁਆ ਕੇ 155 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ ਲਗਾਤਾਰ ਵਿਕਟਾਂ ਡਿੱਗਣ ਦੇ ਬਾਵਜੂਦ ਅੰਤ ਵਿੱਚ ਰਿੰਕੂ ਸਿੰਘ ਅਤੇ ਅਨੁਕੂਲ ਦੀ ਦਮਦਾਰ ਸਾਂਝੇਦਾਰੀ ਦੀ ਬਦੌਲਤ ਸ਼ਾਨਦਾਰ ਜਿੱਤ ਹਾਸਲ ਕੀਤੀ। ਕੋਲਕਾਤਾ ਨਾਈਟ ਰਾਈਡਰਜ਼ ਨੇ ਐਤਵਾਰ ਨੂੰ ਰਾਜਸਥਾਨ ਰੌਇਲਜ਼ ਨੂੰ ਰੋਮਾਂਚਕ ਮੁਕਾਬਲੇ ਵਿੱਚ 4 ਵਿਕਟਾਂ ਨਾਲ ਮਾਤ ਦਿੱਤੀ। ਇਹ ਰਾਜਸਥਾਨ ਦੀ ਲਗਾਤਾਰ ਦੂਜੀ ਹਾਰ ਸੀ ਅਤੇ ਟੀਮ 8 ਅੰਕਾਂ ਨਾਲ ਤੀਜੇ ਸਥਾਨ ‘ਤੇ ਹੈ, ਜਦੋਂ ਕਿ ਕੋਲਕਾਤਾ ਆਪਣੀ ਪਹਿਲੀ ਜਿੱਤ ਨਾਲ 9ਵੇਂ ਨੰਬਰ ‘ਤੇ ਪਹੁੰਚ ਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























