IPL 2026 CSK vs RR: ਚੇਨਈ ਨੇ ਰਾਜਸਥਾਨ ਨੂੰ ਦਿੱਤਾ 128 ਦੌੜਾਂ ਦਾ ਟੀਚਾ
– ਰਾਜਸਥਾਨ ਰੌਇਲਜ਼ ਦੀ ਮਜ਼ਬੂਤ ਸ਼ੁਰੂਆਤ! ਜਾਣੋ 3 ਓਵਰਾਂ ਬਾਅਦ ਟੀਮ ਦਾ ਸਕੋਰ
ਨਵੀ ਦਿੱਲੀ, 30 ਮਾਰਚ (ਵਿਸ਼ਵ ਵਾਰਤਾ): IPL 2026 ਦਾ ਤੀਜਾ ਮੁਕਾਬਲਾ ਚੇਨਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰੌਇਲਜ਼ ਵਿਚਕਾਰ ਗੁਹਾਟੀ ਦੇ ਬਰਸਾਪਾਰਾ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿੱਚ ਰਾਜਸਥਾਨ ਰੌਇਲਜ਼ ਦੇ ਕਪਤਾਨ ਰਿਆਨ ਪਰਾਗ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਚੇਨਈ ਦੀ ਟੀਮ ਇਸ ਮੁਕਾਬਲੇ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 19.4 ਓਵਰਾਂ ਵਿੱਚ 127 ਦੌੜਾਂ ਬਣਾ ਕੇ ਆਲ-ਆਊਟ ਹੋ ਗਈ।
ਟੀਮ ਲਈ ਜੇਮੀ ਓਵਰਟਨ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਰਹੇ, ਜਿਨ੍ਹਾਂ ਨੇ 36 ਗੇਂਦਾਂ ਵਿੱਚ 43 ਦੌੜਾਂ ਬਣਾਈਆਂ। ਬਾਕੀ ਦੇ CSK ਬੱਲੇਬਾਜ਼ ਇਸ ਮੈਚ ਵਿੱਚ ਫਲਾਪ ਰਹੇ। ਰਾਜਸਥਾਨ ਵੱਲੋਂ ਜੋਫਰਾ ਆਰਚਰ, ਨਾਂਦਰੇ ਬਰਗਰ ਅਤੇ ਰਵਿੰਦਰ ਜਡੇਜਾ ਨੇ ਦੋ-ਦੋ ਵਿਕਟਾਂ ਲਈਆਂ।
ਰਾਜਸਥਾਨ ਰੌਇਲਜ਼ ਨੇ ਇੱਕ ਓਵਰ ਦੀ ਸਮਾਪਤੀ ਤੋਂ ਬਾਅਦ ਬਿਨਾਂ ਕਿਸੇ ਨੁਕਸਾਨ ਦੇ 18 ਦੌੜਾਂ ਬਣਾਈਆਂ। ਫਿਲਹਾਲ ਟੀਮ ਨੇ 3 ਓਵਰਾਂ ਚ 34 ਦੌੜਾਂ ਬਣਾ ਲਈਆ ਹਨ।
ਚੇਨਈ ਸੁਪਰ ਕਿੰਗਜ਼ (CSK):
ਸੰਜੂ ਸੈਮਸਨ, ਰੁਤੂਰਾਜ ਗਾਇਕਵਾੜ, ਆਯੂਸ਼ ਮਹਾਤਰੇ, ਮੈਟ ਸ਼ਾਰਟ, ਸ਼ਿਵਮ ਦੁਬੇ, ਕਾਰਤਿਕ ਸ਼ਰਮਾ, ਜੈਮੀ ਓਵਰਟਨ, ਨੂਰ ਅਹਿਮਦ, ਮੈਟ ਹੈਨਰੀ, ਅੰਸ਼ੁਲ ਕੰਬੋਜ ਅਤੇ ਖਲੀਲ ਅਹਿਮਦ।
ਰਾਜਸਥਾਨ ਰੌਇਲਜ਼ (RR):
ਵੈਭਵ ਸੂਰਿਆਵੰਸ਼ੀ, ਯਸ਼ਸਵੀ ਜੈਸਵਾਲ, ਧਰੁਵ ਜੁਰੇਲ, ਰਿਆਨ ਪਰਾਗ, ਸ਼ਿਮਰੋਨ ਹੇਟਮਾਇਰ, ਰਵਿੰਦਰ ਜਡੇਜਾ, ਜੋਫਰਾ ਆਰਚਰ, ਨਾਂਦਰੇ ਬਰਗਰ, ਸੰਦੀਪ ਸ਼ਰਮਾ, ਰਵੀ ਬਿਸ਼ਨੋਈ ਅਤੇ ਬ੍ਰਿਜੇਸ਼ ਸ਼ਰਮਾ।





















