IPL 2026 CSK vs KKR : ਚੇਨਈ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਮੁਕਾਬਲਾ ਜਾਰੀ
– ਅਜਿੰਕਿਆ ਰਹਾਣੇ ਦੀ ਕੋਲਕਾਤਾ ਨੂੰ ਜਿੱਤ ਲਈ ਵੱਡੇ ਸਕੋਰ ਦੀ ਲੋੜ!
ਨਵੀ ਦਿੱਲੀ, 14 ਅਪ੍ਰੈਲ 2026 (ਵਿਸ਼ਵ ਵਾਰਤਾ): IPL 2026 ਵਿੱਚ ਚੇਨਈ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਚੇਨਈ ਦੇ ਐਮ.ਏ. ਚਿਦੰਬਰਮ ਸਟੇਡੀਅਮ ਵਿੱਚ ਆਹਮੋ-ਸਾਹਮਣੇ ਹਨ। ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਅਜਿੰਕਿਆ ਰਹਾਣੇ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਇਸ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ 192 ਦੌੜਾਂ ਦਾ ਸਕੋਰ ਬਣਾਇਆ ਹੈ।

CSK ਵੱਲੋਂ ਸੰਜੂ ਸੈਮਸਨ ਨੇ ਸਭ ਤੋਂ ਵੱਧ 48 ਦੌੜਾਂ ਦੀ ਪਾਰੀ ਖੇਡੀ, ਜਦਕਿ ਇਸ ਤੋਂ ਇਲਾਵਾ ਡੇਵਾਲਡ ਬ੍ਰੇਵਿਸ ਨੇ 41 ਅਤੇ ਆਯੂਸ਼ ਮਹਾਤਰੇ ਦੇ ਬੱਲੇ ਤੋਂ 38 ਦੌੜਾਂ ਦੀ ਪਾਰੀ ਦੇਖਣ ਨੂੰ ਮਿਲੀ। KKR ਵੱਲੋਂ ਗੇਂਦਬਾਜ਼ੀ ਵਿੱਚ ਕਾਰਤਿਕ ਤਿਆਗੀ ਨੇ ਸਭ ਤੋਂ ਵੱਧ 2 ਵਿਕਟਾਂ ਹਾਸਲ ਕੀਤੀਆਂ, ਜਦਕਿ ਵੈਭਵ ਅਰੋੜਾ, ਸੁਨੀਲ ਨਰੇਨ ਅਤੇ ਅਨੁਕੂਲ ਰਾਏ 1-1 ਵਿਕਟ ਲੈਣ ਵਿੱਚ ਸਫਲ ਰਹੇ।
ਚੇਨਈ ਸੁਪਰ ਕਿੰਗਜ਼: ਸੰਜੂ ਸੈਮਸਨ (ਵਿਕਟਕੀਪਰ), ਰੁਤੂਰਾਜ ਗਾਇਕਵਾੜ (ਕਪਤਾਨ), ਆਯੁਸ਼ ਮਹਾਤਰੇ, ਸਰਫਰਾਜ਼ ਖਾਨ, ਡੇਵਾਲਡ ਬ੍ਰੇਵਿਸ, ਸ਼ਿਵਮ ਦੁਬੇ, ਜੈਮੀ ਓਵਰਟਨ, ਨੂਰ ਅਹਿਮਦ, ਅੰਸ਼ੁਲ ਕੰਬੋਜ, ਖਲੀਲ ਅਹਿਮਦ, ਗੁਰਜਪਨੀਤ ਸਿੰਘ। ਇੰਪੈਕਟ ਪਲੇਅਰ ਵਿਕਲਪ: ਮੈਥਿਊ ਸ਼ਾਰਟ, ਅਕੀਲ ਹੁਸੈਨ, ਕਾਰਤਿਕ ਸ਼ਰਮਾ, ਪ੍ਰਸ਼ਾਂਤ ਵੀਰ, ਮੈਟ ਹੈਨਰੀ।
ਕੋਲਕਾਤਾ ਨਾਈਟ ਰਾਈਡਰਜ਼: ਅਜਿੰਕਿਆ ਰਹਾਣੇ (ਕਪਤਾਨ), ਅੰਗਕ੍ਰਿਸ਼ ਰਘੂਵੰਸ਼ੀ (ਵਿਕਟਕੀਪਰ), ਕੈਮਰਨ ਗ੍ਰੀਨ, ਰਿੰਕੂ ਸਿੰਘ, ਰਮਨਦੀਪ ਸਿੰਘ, ਰੋਵਮਨ ਪਾਵੇਲ, ਸੁਨੀਲ ਨਾਰਾਇਣ, ਅਨੁਕੂਲ ਰਾਏ, ਵਰੁਣ ਚੱਕਰਵਰਤੀ, ਕਾਰਤਿਕ ਤਿਆਗੀ ਅਤੇ ਵੈਭਵ ਅਰੋੜਾ। ਇੰਪੈਕਟ ਪਲੇਅਰ ਵਿਕਲਪ: ਫਿਨ ਐਲਨ, ਮਨੀਸ਼ ਪਾਂਡੇ, ਤੇਜਸਵੀ ਸਿੰਘ, ਨਵਦੀਪ ਸੈਣੀ ਅਤੇ ਟਿਮ ਸਾਈਫਰਟ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
























