IPL ‘ਚ ਅੱਜ ਦਿਨ ਦਾ ਦੂਜਾ ਮੈਚ ਚੇੱਨਈ ਅਤੇ ਦਿੱਲੀ ਵਿਚਾਲੇ
ਚੇੱਨਈ, 11 ਅਪ੍ਰੈਲ 2026: ਇੰਡੀਅਨ ਪ੍ਰੀਮੀਅਰ ਲੀਗ (IPL) ਦੇ 19ਵੇਂ ਸੀਜ਼ਨ ਵਿੱਚ ਅੱਜ ਦੋ ਮੈਚ ਖੇਡੇ ਜਾਣਗੇ। ਪੰਜਾਬ ਅਤੇ ਹੈਦਰਾਬਾਦ ਵਿਚਾਲੇ ਪਹਿਲੇ ਮੈਚ ਤੋਂ ਬਾਅਦ ਦਿਨ ਦਾ ਦੂਜਾ ਮੈਚ ਚੇਨਈ ਸੁਪਰ ਕਿੰਗਜ਼ (CSK) ਅਤੇ ਰਾਜਸਥਾਨ ਰਾਇਲਜ਼ (RR) ਵਿਚਕਾਰ ਚੇਪੌਕ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ, ਜਿਸ ਵਿੱਚ ਟਾਸ ਸ਼ਾਮ 7 ਵਜੇ ਹੋਵੇਗਾ।
CSK ਵੀ ਅੱਜ ਸਾਬਕਾ ਕਪਤਾਨ MS ਧੋਨੀ ਤੋਂ ਬਿਨਾਂ ਹੋਵੇਗਾ ਮੈਚ ਖੇਡੇਗਾ। ਧੋਨੀ ਰੋਂ ਬਿਨਾ ਟੀਮ ਤਿੰਨ ਮੈਚ ਹਾਰ ਚੁੱਕੀ ਹੈ। ਇਸ ਦੌਰਾਨ, ਅਕਸ਼ਰ ਪਟੇਲ ਦੀ ਕਪਤਾਨੀ ਹੇਠ, ਦਿੱਲੀ ਕੈਪੀਟਲਜ਼ ਨੇ ਦੋ ਮੈਚ ਜਿੱਤੇ ਹਨ, ਜਿਨ੍ਹਾਂ ਦੀ ਇੱਕੋ ਇੱਕ ਹਾਰ ਪਿਛਲੇ ਮੈਚ ਵਿੱਚ ਗੁਜਰਾਤ ਖ਼ਿਲਾਫ਼ ਹੋਈ ਸੀ। ਚੇਨਈ ਅਤੇ ਦਿੱਲੀ ਵਿਚਾਲੇ 31 IPL ਮੈਚ ਖੇਡੇ ਗਏ ਹਨ। CSK ਨੇ ਇਨ੍ਹਾਂ ਵਿੱਚੋਂ 19 ਜਿੱਤੇ ਹਨ, ਅਤੇ DC ਨੇ 12 ਜਿੱਤੇ ਹਨ। ਘਰੇਲੂ ਟੀਮ ਚੇਨਈ ਦਾ ਚੇਪੌਕ ਸਟੇਡੀਅਮ ਵਿੱਚ ਬਹੁਤ ਵਧੀਆ ਰਿਕਾਰਡ ਹੈ। ਟੀਮ ਨੇ ਦਸ ਵਿੱਚੋਂ ਸੱਤ ਮੈਚਾਂ ਵਿੱਚ ਦਿੱਲੀ ਨੂੰ ਹਰਾਇਆ ਹੈ, ਜਦੋਂ ਕਿ ਡੀਸੀ ਨੇ ਸਿਰਫ਼ ਤਿੰਨ ਮੈਚ ਜਿੱਤੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























