IPL 2025 : ਮੁੰਬਈ ਨੂੰ ਹਰਾ ਫਾਈਨਲ ‘ਚ ਪਹੁੰਚਿਆ ਪੰਜਾਬ
ਸ਼੍ਰੇਅਸ ਅਈਅਰ ਨੇ ਖੇਡੀ ਸ਼ਾਨਦਾਰ ਪਾਰੀ

ਚੰਡੀਗੜ੍ਹ,2ਜੂਨ(ਵਿਸ਼ਵ ਵਾਰਤਾ) IPL 2025 : Indian Premier League 2025 ਸੀਜ਼ਨ 18 ਦਾ ਕੁਆਲੀਫਾਇਰ-2 ਐਤਵਾਰ ਨੂੰ ਮੁੰਬਈ ਇੰਡੀਅਨਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਗਿਆ। ਜਿੱਥੇ ਪੰਜਾਬ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ 5 ਵਿਕਟਾਂ ਨਾਲ ਹਰਾਇਆ। ਇਸ ਦੇ ਨਾਲ, ਟੀਮ 11 ਸਾਲ ਬਾਅਦ IPL ਦੇ ਫਾਈਨਲ ਵਿੱਚ ਪਹੁੰਚ ਗਈ ਹੈ। ਹੁਣ ਫਾਈਨਲ ਮੁਕਾਬਲਾ ਕੱਲ੍ਹ 3 ਜੂਨ ਨੂੰ ਪੰਜਾਬ ਅਤੇ ਬੰਗਲੌਰ ਵਿਚਾਲੇ ਖੇਡਿਆ ਜਾਵੇਗਾ।https://x.com/IPL/status/1929274877434806466

ਐਤਵਾਰ ਨੂੰ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਮੁੰਬਈ ਨੇ 203 ਦੌੜਾਂ ਬਣਾਈਆਂ। ਮੁੰਬਈ ਵੱਲੋਂ ਤਿਲਕ ਵਰਮਾ ਅਤੇ ਸੂਰਿਆਕੁਮਾਰ ਯਾਦਵ ਨੇ 44-44 ਦੌੜਾਂ ਬਣਾਈਆਂ। ਜੌਨੀ ਬੇਅਰਸਟੋ ਨੇ 38 ਦੌੜਾਂ ਬਣਾਈਆਂ।
https://x.com/IPL/status/1929240676421521577

ਜਿਸ ਦੇ ਜਵਾਬ ਵਿੱਚ ਪੰਜਾਬ ਨੇ 19 ਓਵਰਾਂ ਵਿੱਚ ਹੀ 204 ਦੌੜਾਂ ਦਾ ਟੀਚਾ ਪ੍ਰਾਪਤ ਕਰ ਲਿਆ। ਕਪਤਾਨ ਸ਼੍ਰੇਅਸ ਨੇ ਛੱਕਾ ਮਾਰ ਕੇ ਟੀਮ ਨੂੰ ਜਿੱਤ ਦਿਵਾਈ। ਅਈਅਰ ਨੇ 41 ਗੇਂਦਾਂ ਵਿੱਚ 87 ਦੌੜਾਂ ਦੀ ਅਜੇਤੂ ਪਾਰੀ ਖੇਡੀ।

ਸ਼੍ਰੇਅਸ ਤੋਂ ਇਲਾਵਾ, ਨੇਹਲ ਵਢੇਰਾ ਨੇ 48 ਅਤੇ ਜੋਸ਼ ਇੰਗਲਿਸ ਨੇ 38 ਦੌੜਾਂ ਬਣਾਈਆਂ।ਪੰਜਾਬ ਵੱਲੋਂ ਅਜ਼ਮਤੁੱਲਾ ਉਮਰਜ਼ਈ ਨੇ 2 ਵਿਕਟਾਂ ਲਈਆਂ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
IPL 2025 ਕੁਆਲੀਫਾਇਰ-2 : ਪੰਜਾਬ ਤੇ ਮੁੰਬਈ ਵਿਚਾਲੇ ਮੁਕਾਬਲਾ ਥੋੜ੍ਹੀ ਦੇਰ ‘ਚ























