IPL 2025 : ਲਖਨਊ ਸੁਪਰਜਾਇੰਟਸ ਨੇ ਸੀਜ਼ਨ 18 ‘ਚ ਆਪਣੀ ਪਹਿਲੀ ਜਿੱਤ ਕੀਤੀ ਦਰਜ ; ਸਨਰਾਈਜ਼ਰਜ਼ ਹੈਦਰਾਬਾਦ ਨੂੰ 5 ਵਿਕਟਾਂ ਨਾਲ ਹਰਾਇਆ
ਚੰਡੀਗੜ੍ਹ, 28ਮਾਰਚ(ਵਿਸ਼ਵ ਵਾਰਤਾ) IPL 2025 : Indian Premier League ਸੀਜ਼ਨ 18 ਦਾ 7ਵਾਂ ਮੈਚ ਸਨਰਾਈਜ਼ਰਜ਼ ਹੈਦਰਾਬਾਦ ਅਤੇ ਲਖਨਊ ਸੁਪਰਜਾਇੰਟਸ ਵਿਚਕਾਰ ਖੇਡਿਆ ਗਿਆ। ਲਖਨਊ ਸੁਪਰਜਾਇੰਟਸ ਨੇ ਆਈਪੀਐਲ-2025 ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ। ਟੀਮ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 5 ਵਿਕਟਾਂ ਨਾਲ ਹਰਾਇਆ। ਹੈਦਰਾਬਾਦ ਵੱਲੋਂ ਦਿੱਤੇ ਗਏ 191 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੇ ਲਖਨਊ ਲਈ ਨਿਕੋਲਸ ਪੂਰਨ ਨੇ 26 ਗੇਂਦਾਂ ਵਿੱਚ 70 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਪੂਰਨ ਨੇ ਆਪਣੀ ਪਾਰੀ ਦੌਰਾਨ 6 ਛੱਕੇ ਅਤੇ 6 ਚੌਕੇ ਲਗਾਏ।
ਪੂਰਨ ਤੋਂ ਇਲਾਵਾ ਮਿਸ਼ੇਲ ਮਾਰਸ਼ ਨੇ 31 ਗੇਂਦਾਂ ਵਿੱਚ 52 ਦੌੜਾਂ ਬਣਾਈਆਂ। ਲਖਨਊ ਨੇ 23 ਗੇਂਦਾਂ ਪਹਿਲਾਂ ਜਿੱਤ ਪ੍ਰਾਪਤ ਕੀਤੀ। ਲਖਨਊ ਲਈ ਸ਼ਾਰਦੁਲ ਠਾਕੁਰ ਨੇ 4 ਵਿਕਟਾਂ ਲਈਆਂ।
ਇਸ ਤੋਂ ਪਹਿਲਾਂ,ਸਨਰਾਈਜ਼ਰਜ਼ ਹੈਦਰਾਬਾਦ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 190 ਦੌੜਾਂ ਬਣਾਈਆਂ ਅਤੇ ਲਖਨਊ ਸੁਪਰ ਜਾਇੰਟਸ ਨੂੰ ਜਿੱਤ ਲਈ 191 ਦੌੜਾਂ ਦਾ ਟੀਚਾ ਦਿੱਤਾ। SRH ਨੇ 9 ਵਿਕਟਾਂ ਗੁਆ ਕੇ 190 ਦੌੜਾਂ ਬਣਾਈਆਂ। ਟ੍ਰੈਵਿਸ ਹੈੱਡ ਨੇ 47 ਅਤੇ ਅਨਿਕੇਤ ਵਰਮਾ ਨੇ 36 ਦੌੜਾਂ ਬਣਾਈਆਂ। ਲਖਨਊ ਨੇ 16.1 ਓਵਰਾਂ ਵਿੱਚ 5 ਵਿਕਟਾਂ ਗੁਆ ਕੇ ਟੀਚਾ ਪ੍ਰਾਪਤ ਕਰ ਲਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/