DELHI ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਮ ਪਿੰਡ ਦਾ ਦੌਰਾ
ਗੁਰਦੁਆਰਾ ਸਾਹਿਬ ਵਿਖੇ ਵਾਪਰੀ ਘਟਨਾ ਬੇਹੱਦ ਮੰਦਭਾਗੀ : ਮਨਜੀਤ ਸਿੰਘ ਭੋਮਾ
ਹਰਚੋਵਾਲ, 31 ਮਾਰਚ (ਵਿਸ਼ਵ ਵਾਰਤਾ):- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਆਪਣੀ ਟੀਮ ਨਾਲ ਅੱਜ ਪਿੰਡ ਭਾਮ ਜਿਲਾ ਗੁਰਦਾਸਪੁਰ ਪਿੰਡ ਦਾ ਦੌਰਾ ਕੀਤਾ ਜਿੱਥੇ ਹਸਨ ਪੱਤੀ ਭਾਮ ਦੇ ਗੁਰਦੁਆਰਾ ਸਾਹਿਬ ਵਿਖੇ ਰਾਤ ਚਲਦੇ ਪਲਾਸਟਿਕ ਦੇ ਪੱਖੇ ਗਰਮ ਹੋ ਕੇ ਸ਼ਾਰਟ ਸਰਕਟ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਅਗਨ ਭੇਟ ਹੋ ਗਏ ਸਨ ਉੱਥੇ ਸਾਰੇ ਅੱਖੀਂ ਡਿੱਠੇ ਹਾਲਾਤ ਵੇਖਣ ਤੋਂ ਬਾਅਦ ਇੱਕ ਰਿਪੋਰਟ ਤਿਆਰ ਕੀਤੀ ਗਈ ਜੋ ਪਿੰਡ ਵਾਸੀਆਂ ਪਾਸੋਂ ਪ੍ਰਾਪਤ ਕੀਤੀ ਉਹਨਾਂ ਦੇ ਦੱਸਣ ਮੁਤਾਬਿਕ ਕਿ ਗੁਰਦੁਆਰਾ ਸਾਹਿਬ ਵਿੱਚ ਜਿਹੜੀ ਅੱਗ ਰਾਤ ਦੇ ਸਮੇਂ ਲੱਗੀ । ਇਸ ਅੱਗ ਦਾ ਪਤਾ ਸਭ ਤੋਂ ਪਹਿਲਾਂ ਗਵਾਂਢੀ ਸ ਸੁਖਜਿੰਦਰ ਸਿੰਘ ਦੇ ਪਰਿਵਾਰ ਨੂੰ ਪਤਾ ਲੱਗਾ ਜਦੋਂ ਉਹਨਾਂ ਦਾ ਕੁੱਤਾ ਰਾਤ ਨੂੰ ਬਾਰ-ਬਾਰ ਭੌਂਕ ਰਿਹਾ ਸੀ ਤਾਂ ਉਹਨਾਂ ਦੀ ਬੇਟੀ ਜੋ ਉਸ ਸਮੇਂ ਪੜ੍ਹ ਰਹੀ ਸੀ ਉਸ ਨੇ ਬਾਹਰ ਉੱਠ ਕੇ ਵੇਖਿਆ ਤਾਂ ਬਾਹਰ ਗੁਰਦੁਆਰਾ ਸਾਹਿਬ ਚੋਂ ਧੂਆਂ ਨਿਕਲ ਰਿਹਾ ਹੈ ਤਾਂ ਉਸ ਨੇ ਉਸ ਵੇਲੇ ਆਪਣੇ ਪਾਪਾ ਸੁਖਜਿੰਦਰ ਸਿੰਘ ਤੇ ਸਾਰੇ ਪਰਿਵਾਰ ਨੂੰ ਉਠਾਇਆ ਇਸ ਤੋਂ ਬਾਅਦ ਸ ਸੁਖਜਿੰਦਰ ਸਿੰਘ ਨੇ ਆਂਢੀਆਂ ਗਵਾਂਢੀਆਂ ਨੂੰ ਤੇ ਗੁਰਦੁਆਰਾ ਦੇ ਗ੍ਰੰਥੀ ਸਿੰਘ ਬਾਬਾ ਸਤਨਾਮ ਸਿੰਘ ਜੀ ਨੂੰ ਘਰੋਂ ਜਾ ਕੇ ਬੁਲਾਇਆ । ਬਾਬਾ ਜੀ ਉਸ ਵੇਲੇ ਚਾਬੀਆਂ ਲੈ ਕੇ ਉਸੇ ਵੇਲੇ ਭੱਜੇ ਭੱਜੇ ਗੁਰਦੁਆਰਾ ਸਾਹਿਬ ਆਏ ਤਾਂ ਇਸ ਗੁਰਦੁਆਰਾ ਸਾਹਿਬ ਦੇ ਚਾਰ ਜਿੰਦਰੇ ਹਨ ਸਭ ਤੋਂ ਪਹਿਲਾਂ ਇੱਕ ਬਾਹਰਲਾ ਜੰਦਰਾ ਖੋਲਿਆ ਗਿਆ ਫਿਰ ਅੰਦਰਲੇ ਤਿੰਨ ਜਿੰਦਰੇ ਖੋਲੇ ਗਏ ਤਾਂ ਉਸ ਸਮੇਂ ਸਾਰੇ ਆਂਢੀ ਗਵਾਂਡੀ ਵੀ ਉੱਠ ਕੇ ਗੁਰਦੁਆਰਾ ਸਾਹਿਬ ਦੇ ਬਾਹਰ ਆ ਚੁੱਕੇ ਸਨ ਜਦੋਂ ਗੁਰਦੁਆਰਾ ਸਾਹਿਬ ਦੇ ਹਾਲ ਦਾ ਮੁੱਖ ਦਰਵਾਜ਼ਾ ਖੋਲਿਆ ਤਾਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਬਾਬਾ ਸਤਨਾਮ ਸਿੰਘ ਜੀ ਨੇ ਗੇਟ ਖੋਲਦੇ ਆ ਸਾਰ ਹੀ ਲੱਗੀ ਹੋਈ ਅੱਗ ਵਿੱਚ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਕਿ ਮੈਂ ਕਿਸੇ ਤਰ੍ਹਾਂ ਮਹਾਰਾਜ ਦੇ ਸਰੂਪ ਬਚਾ ਲਵਾਂ ਪਰ ਉਸ ਸਮੇਂ ਤੱਕ ਸਭ ਭਾਣਾ ਵਾਪਰ ਚੁੱਕਾ ਸੀ ਪਿੰਡ ਵਾਲਿਆਂ ਨੇ ਬਾਬਾ ਜੀ ਨੂੰ ਜਬਰਦਸਤੀ ਖਿੱਚ ਕੇ ਅੰਦਰੋਂ ਬਾਹਰ ਕੱਢਿਆ ਨਹੀਂ ਤਾਂ ਬਾਬਾ ਜੀ ਵੀ ਅੰਦਰ ਸੜ ਸਕਦੇ ਸਨ ਜਦੋਂ ਅੱਗ ਲੱਗੀ ਦਾ ਪਤਾ ਚੱਲਿਆ ਉਸ ਸਮੇਂ ਰਾਤ ਦੇ 11 ਵਜਕੇ 40 ਮਿੰਟ ਹੋ ਚੁੱਕੇ ਸਨ। ਸਥਾਨਕ ਆਢੀਆਂ ਗੁਆਂਢੀਆਂ ਵਲੋਂ ਆਪਣੇ ਆਪ ਨੂੰ ਖ਼ਤਰੇ ਵਿੱਚ ਪਾ ਕੇ ਰੇਤ ਤੇ ਪਾਣੀ ਨਾਲ਼ ਅੱਗ ਬੁਝਾਈ ਗਈ ਪਰ ਉਸ ਸਮੇਂ ਤੱਕ ਸੜਕੇ ਸੁਆਹ ਹੋ ਚੁੱਕਾ ਸੀ । ਪਿੰਡ ਇਸ ਸਮੇਂ ਬਹੁਤ ਵੱਡੇ ਸਦਮੇ ਵਿਚ ਹੈ। ਮਨਜੀਤ ਸਿੰਘ ਭੋਮਾ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਹੋਣ ਨੂੰ ਬੇਹੱਦ ਮੰਦਭਾਗਾ ਕ਼ਰਾਰ ਦਿੱਤਾ ਹੈ । ਉਹਨਾਂ ਕਿਹਾ ਭਵਿੱਖ ਵਿੱਚ ਅਜਿਹੀਆਂ ਮੰਦਭਾਗੀ ਘਟਨਾਵਾਂ ਰੋਕਣ ਲਈ ਤੇ ਪਿੰਡ ਦੀ ਭਾਈਚਾਰਕ ਸਾਂਝ ਇੱਕ ਪਿੰਡ ਵਿੱਚ ਇੱਕ ਗੁਰਦੁਆਰਾ ਤੇ ਇੱਕ ਸ਼ਮਸ਼ਾਨ ਘਾਟ ਹੋਵੇ ਅਜਿਹੇ ਮਤੇ ਪਿੰਡ ਦੀਆਂ ਪੰਚਾਇਤਾਂ ਨੂੰ ਪਾ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਜਾਰੀ ਅੰਦੇਸ਼ ਤੇ ਮੋਹਰ ਲਾਉਣੀ ਚਾਹੀਦੀ ਹੈ । ਜੇਕਰ ਇੱਕ ਪਿੰਡ ਵਿੱਚ ਇੱਕ ਗੁਰਦੁਆਰਾ ਹੋਵੇ ਤਾਂ ਉਸਦੀ ਚੰਗੀ ਤਰ੍ਹਾਂ ਪਹਿਰੇਦਾਰਾਂ ਕੀਤੀ ਜਾ ਸਕਦੀ ਹੈ । ਪਿੰਡ ਨਿਵਾਸੀਆਂ ਨੇ ਪਸ਼ਚਾਤਾਪ ਕਰਨ ਲਈ ਛੇ ਅਪ੍ਰੈਲ ਨੂੰ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਕੇ ਜਿਨਾਂ ਦੇ ਭੋਗ 8 ਅਪ੍ਰੈਲ ਨੂੰ ਪਾਏ ਜਾਣਗੇ ।























