
IPL 2025 : ਭਾਰਤ-ਪਾਕਿਸਤਾਨ ਤਣਾਅ ਵਿਚਾਲੇ BCCI ਦਾ ਵੱਡਾ ਫੈਸਲਾ
– ਆਈਪੀਐਲ ਅਣਮਿੱਥੇ ਸਮੇਂ ਲਈ ਮੁਲਤਵੀ
ਨਵੀ ਦਿੱਲੀ,9 ਮਈ (ਵਿਸ਼ਵ ਵਾਰਤਾ) : ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧਦੇ ਤਣਾਅ ਦੇ ਵਿਚਕਾਰ ਇੰਡੀਅਨ ਪ੍ਰੀਮੀਅਰ ਲੀਗ (IPL 2025) ਯਾਨੀ ਕਿ ਆਈਪੀਐਲ 2025 ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਹਾਲਾਂਕਿ, ਬੀਸੀਸੀਆਈ ਨੇ ਨਵੀਆਂ ਤਰੀਕਾਂ ਦਾ ਐਲਾਨ ਨਹੀਂ ਕੀਤਾ ਹੈ। ਇਸ ਦੇ ਅਜੇ ਵੀ 12 ਲੀਗ ਮੈਚ ਬਾਕੀ ਹਨ। ਟੂਰਨਾਮੈਂਟ ਦਾ ਫਾਈਨਲ 25 ਮਈ ਨੂੰ ਹੋਣਾ ਸੀ।
ਮੀਡੀਆ ਰਿਪੋਰਟਸ ਅਨੁਸਾਰ ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ, “ਇਹ ਚੰਗਾ ਨਹੀਂ ਲੱਗਦਾ ਜਦ ਦੇਸ਼ ਵਿੱਚ ਜੰਗ ਚੱਲ ਰਹੀ ਹੋਵੇ ਤੇ ਦੂਜੇ ਪਾਸੇ ਕ੍ਰਿਕਟ ਚੱਲ ਰਿਹਾ ਹੋਵੇ।” ਦੱਸ ਦਈਏ ਕਿ ਵੀਰਵਾਰ ਰਾਤ, 8 ਮਈ ਨੂੰ ਆਈਪੀਐਲ 2025 ਦਾ ਪੰਜਾਬ ਕਿੰਗਜ਼ ਬਨਾਮ ਦਿੱਲੀ ਕੈਪੀਟਲਜ਼ ਮੈਚ ਵੀ ਰੱਦ ਕਰਨਾ ਪਿਆ ਸੀ। ਇੱਕ ਮੈਚ ਪਹਿਲਾਂ ਹੀ ਧਰਮਸ਼ਾਲਾ ਤੋਂ ਤਬਦੀਲ ਕਰ ਦਿੱਤਾ ਗਿਆ ਸੀ ਅਤੇ ਹੁਣ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਲੀਗ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















