IPL 2025 : ਇੰਡੀਅਨ ਪ੍ਰੀਮੀਅਰ ਲੀਗ ਸੀਜ਼ਨ 18 ਦਾ ਸ਼ਾਨਦਾਰ ਆਗਾਜ਼
ਰਾਇਲ ਚੈਲੇਂਜਰਜ਼ ਬੰਗਲੌਰ ਨੇ ਕੋਲਕਾਤਾ ਨੂੰ ਹਰਾ ਕੇ ਜਿੱਤ ਨਾਲ ਕੀਤੀ ਸ਼ੁਰੂਆਤ
ਚੰਡੀਗੜ੍ਹ, 23ਮਾਰਚ(ਵਿਸ਼ਵ ਵਾਰਤਾ) IPL 2025 : ਇੰਡੀਅਨ ਪ੍ਰੀਮੀਅਰ ਲੀਗ (Indian Premier League)
ਸੀਜ਼ਨ 18 ਦਾ ਸ਼ਾਨਦਾਰ ਆਗਾਜ਼ ਹੋ ਚੁੱਕਾ ਹੈ। ਰਾਇਲ ਚੈਲੇਂਜਰਜ਼ ਬੰਗਲੌਰ (RCB) ਨੇ ਆਈਪੀਐਲ-18 ਦੇ ਉਦਘਾਟਨੀ ਮੈਚ ਵਿੱਚ ਸ਼ਾਨਦਰਾ ਜਿੱਤ ਹਾਸਿਲ ਕੀਤੀ ਹੈ। ਟੀਮ ਨੇ ਮੌਜੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ (KKR) ਨੂੰ 7 ਵਿਕਟਾਂ ਨਾਲ ਹਰਾਇਆ। ਟਾਸ ਹਾਰਨ ਤੋਂ ਬਾਅਦ ਕੇਕੇਆਰ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ 8 ਵਿਕਟਾਂ ਦੇ ਨੁਕਸਾਨ ‘ਤੇ 174 ਦੌੜਾਂ ਬਣਾਈਆਂ।
ਆਰਸੀਬੀ ਨੇ 16.2 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ ‘ਤੇ ਟੀਚਾ ਪ੍ਰਾਪਤ ਕਰ ਲਿਆ। ਸਾਲਟ ਨੇ 31 ਗੇਂਦਾਂ ‘ਤੇ 56 ਦੌੜਾਂ ਦੀ ਪਾਰੀ ਖੇਡੀ। ਸਾਲਟ ਦੇ ਨਾਲ ਕੋਹਲੀ ਨੇ 95 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਕੀਤੀ। ਕੋਹਲੀ ਅੰਤ ਤੱਕ ਡਟੇ ਰਹੇ ਅਤੇ 59 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਜਿੱਤ ਦਵਾਈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/