IPL 2025 ਦਾ ਨਵਾਂ ਸ਼ਡਿਊਲ ਜਾਰੀ ; 3 ਜੂਨ ਨੂੰ ਹੋਵੇਗਾ ਫਾਈਨਲ

ਚੰਡੀਗੜ੍ਹ, 13ਮਈ(ਵਿਸ਼ਵ ਵਾਰਤਾ) IPL 2025: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਸੋਮਵਾਰ ਨੂੰ IPL ਦੇ 18ਵੇਂ ਸੀਜ਼ਨ ਦੇ ਬਾਕੀ ਮੈਚਾਂ ਦੇ ਸ਼ਡਿਊਲ ਦਾ ਐਲਾਨ ਕਰ ਦਿੱਤਾ ਹੈ। ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਕਾਰਨ ਆਈਪੀਐਲ 2025 ਨੂੰ ਇੱਕ ਹਫ਼ਤੇ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਹੁਣ ਜਦੋਂ ਜੰਗਬੰਦੀ ਦਾ ਐਲਾਨ ਹੋ ਗਿਆ ਹੈ, ਤਾਂ ਬੀਸੀਸੀਆਈ ਨੇ ਸੋਮਵਾਰ ਨੂੰ ਟੂਰਨਾਮੈਂਟ ਦੇ ਸੋਧੇ ਹੋਏ ਸ਼ਡਿਊਲ ਦਾ ਐਲਾਨ ਕਰ ਦਿੱਤਾ ਹੈ। ਆਈਪੀਐਲ 2025 ਦੇ ਬਾਕੀ ਮੈਚ 17 ਮਈ ਤੋਂ ਦੁਬਾਰਾ ਸ਼ੁਰੂ ਹੋਣਗੇ ਅਤੇ ਫਾਈਨਲ 3 ਜੂਨ ਨੂੰ ਖੇਡਿਆ ਜਾਵੇਗਾ।
https://x.com/IPL/status/1921972126946414619

ਲੀਗ ਪੜਾਅ ਦੇ ਬਾਕੀ 13 ਮੈਚ 6 ਥਾਵਾਂ ‘ਤੇ ਖੇਡੇ ਜਾਣਗੇ। ਪਲੇਆਫ ਪੜਾਅ 29 ਮਈ ਤੋਂ ਖੇਡਿਆ ਜਾਵੇਗਾ, ਜਿਸ ਦਾ ਫਾਈਨਲ 3 ਜੂਨ ਨੂੰ ਹੋਵੇਗਾ।
ਆਰਸੀਬੀ ਅਤੇ ਕੇਕੇਆਰ ਵਿਚਾਲੇ ਪਹਿਲਾ ਮੈਚ 17 ਮਈ ਨੂੰ ਬੈਂਗਲੁਰੂ ਵਿੱਚ ਖੇਡਿਆ ਜਾਵੇਗਾ। ਬਾਕੀ ਮੈਚ ਜੈਪੁਰ, ਦਿੱਲੀ, ਲਖਨਊ, ਮੁੰਬਈ ਅਤੇ ਅਹਿਮਦਾਬਾਦ ਵਿੱਚ ਖੇਡੇ ਜਾਣਗੇ। ਲੀਗ ਪੜਾਅ 27 ਮਈ ਨੂੰ ਖਤਮ ਹੋਵੇਗਾ। 18 ਅਤੇ 25 ਮਈ ਨੂੰ 2 ਡਬਲ ਹੈਡਰ ਖੇਡੇ ਜਾਣਗੇ।
ਜ਼ਿਕਰਯੋਗ ਹੈ ਕਿ 8 ਮਈ ਨੂੰ ਧਰਮਸ਼ਾਲਾ ਵਿੱਚ ਹੋਣ ਵਾਲਾ ਪੰਜਾਬ ਅਤੇ ਦਿੱਲੀ ਵਿਚਾਲੇ ਮੈਚ ਭਾਰਤ-ਪਾਕਿਸਤਾਨ ਤਣਾਅ ਕਾਰਨ ਰੋਕਿਆ ਗਿਆ ਸੀ। ਇਹ ਮੈਚ ਹੁਣ 24 ਮਈ ਨੂੰ ਜੈਪੁਰ ਵਿੱਚ ਖੇਡਿਆ ਜਾਵੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























