IPL 2025 : ਪੰਜਾਬ ਤੇ ਮੁੰਬਈ ਵਿਚਾਲੇ ਮੁਕਾਬਲਾ ਜਾਰੀ
ਸੂਰਿਆਕੁਮਾਰ ਨੇ ਲਗਾਇਆ ਸੀਜ਼ਨ ਦਾ 5ਵਾਂ ਅਰਧ ਸੈਂਕੜਾ ; ਮੁੰਬਈ ਨੇ ਪੰਜਾਬ ਨੂੰ ਦਿੱਤਾ ਇੰਨੀਆਂ ਦੌੜਾਂ ਦਾ ਟੀਚਾ

ਚੰਡੀਗੜ੍ਹ, 26ਮਈ(ਵਿਸ਼ਵ ਵਾਰਤਾ) IPL 2025 : ਆਈਪੀਐਲ 2025 ਸੀਜ਼ਨ 18 ਦਾ 69ਵਾਂ ਮੈਚ ਅੱਜ ਮੁੰਬਈ ਇੰਡੀਅਨਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਖੇਡਿਆ ਜਾ ਰਿਹਾ ਹੈ।

ਮੁੰਬਈ ਇੰਡੀਅਨਜ਼ ਨੇ ਪੰਜਾਬ ਕਿੰਗਜ਼ ਨੂੰ 185 ਦੌੜਾਂ ਦਾ ਟੀਚਾ ਦਿੱਤਾ ਹੈ।

ਇਸ ਤੋਂ ਪਹਿਲਾਂ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਪੰਜਾਬ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੁੰਬਈ ਨੇ 20 ਓਵਰਾਂ ਵਿੱਚ 7 ਵਿਕਟਾਂ ਗੁਆ ਕੇ 184 ਦੌੜਾਂ ਬਣਾਈਆਂ। ਸੂਰਿਆਕੁਮਾਰ ਯਾਦਵ ਨੇ 39 ਗੇਂਦਾਂ ‘ਤੇ 57 ਦੌੜਾਂ ਦੀ ਪਾਰੀ ਖੇਡੀ। ਇਸ ਸੀਜ਼ਨ ਵਿੱਚ ਸੂਰਿਆਕੁਮਾਰ ਯਾਦਵ ਦਾ ਇਹ 5ਵਾਂ ਅਰਧ ਸੈਂਕੜਾ ਹੈ। ਇਸ ਤੋਂ ਇਲਾਵਾ ਕਪਤਾਨ ਹਾਰਦਿਕ ਪੰਡਯਾ 26, ਰੋਹਿਤ ਸ਼ਰਮਾ 24,ਰਿਆਨ ਰਿਕਲਟਨ 27 ਦੌੜਾਂ ਬਣਾ ਕੇ ਆਊਟ ਹੋ ਗਏ।

ਪੰਜਾਬ ਵੱਲੋਂ ਅਰਸ਼ਦੀਪ ਸਿੰਘ, ਮਾਰਕੋ ਜੈਨਸਨ ਅਤੇ ਵਿਜੇ ਕੁਮਾਰ ਨੇ 2-2 ਵਿਕਟਾਂ ਲਈਆਂ।
https://x.com/IPL/status/1927032660754407541
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























