IPL 2025 : ਚੇਨਈ ਸੁਪਰ ਕਿੰਗਜ਼ ਦਾ ਪਲੇਆਫ ਵਿੱਚ ਜਾਣ ਦਾ ਰਸਤਾ ਹੋਇਆ ਮੁਸ਼ਕਲ : ਸਨਰਾਈਜ਼ਰਜ਼ ਹੈਦਰਾਬਾਦ ਨੇ 5 ਵਿਕਟਾਂ ਨਾਲ ਹਰਾਇਆ

ਚੰਡੀਗੜ੍ਹ, 26ਅਪ੍ਰੈਲ(ਵਿਸ਼ਵ ਵਾਰਤਾ) IPL 2025 : ਇੰਡੀਅਨ ਪ੍ਰੀਮੀਅਰ ਲੀਗ ਸੀਜ਼ਨ 18 ਦੇ 43ਵੇਂ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਚੇਨਈ ਸੁਪਰ ਕਿੰਗਜ਼ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਹਾਰ ਨਾਲ ਚੇਨਈ ਦਾ ਪਲੇਆਫ ਵਿੱਚ ਜਾਣ ਦਾ ਰਸਤਾ ਮੁਸ਼ਕਲ ਹੋ ਗਿਆ ਹੈ। ਟੀਮ ਨੂੰ ਹੁਣ ਸਾਰੇ ਪੰਜੇ ਜਿੱਤਣੇ ਪੈਣਗੇ ਅਤੇ ਦੂਜੀਆਂ ਟੀਮਾਂ ‘ਤੇ ਵੀ ਨਿਰਭਰ ਰਹਿਣਾ ਪਵੇਗਾ। ਟੀਮ ਅੰਕ ਸੂਚੀ ਵਿੱਚ ਸਭ ਤੋਂ ਹੇਠਾਂ ਹੈ। ਜਦੋਂ ਕਿ, ਹੈਦਰਾਬਾਦ ਦੀ ਟੀਮ ਨੇ 9 ਵਿੱਚੋਂ 3 ਮੈਚ ਜਿੱਤੇ ਹਨ ਅਤੇ 6 ਅੰਕਾਂ ਨਾਲ 8ਵੇਂ ਸਥਾਨ ‘ਤੇ ਪਹੁੰਚ ਗਈ ਹੈ।

ਸ਼ੁੱਕਰਵਾਰ ਨੂੰ ਐਮਏ ਚਿਦੰਬਰਮ ਸਟੇਡੀਅਮ ਵਿੱਚ ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਚੇਨਈ ਟਾਸ ਹਾਰ ਕੇ ਬੱਲੇਬਾਜ਼ੀ ਕਰਦਿਆਂ 19.5 ਓਵਰਾਂ ਵਿੱਚ 154 ਦੌੜਾਂ ‘ਤੇ ਆਲ ਆਊਟ ਹੋ ਗਈ। ਜਵਾਬ ਵਿੱਚ ਹੈਦਰਾਬਾਦ ਨੇ 18.4 ਓਵਰਾਂ ਵਿੱਚ 5 ਵਿਕਟਾਂ ਗੁਆ ਕੇ ਟੀਚਾ ਪ੍ਰਾਪਤ ਕਰ ਲਿਆ।

https://x.com/SunRisers/status/1915826711406776825
ਹੈਦਰਾਬਾਦ ਲਈ ਈਸ਼ਾਨ ਕਿਸ਼ਨ ਨੇ 44 ਅਤੇ ਕਾਮਿੰਦੂ ਮੈਂਡਿਸ ਨੇ ਅਜੇਤੂ 32 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਹੈਦਰਾਬਾਦ ਲਈ ਹਰਸ਼ਲ ਪਟੇਲ ਨੇ 4 ਵਿਕਟਾਂ ਲਈਆਂ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























