IPL 2025 : ਗੁਜਰਾਤ ਟਾਈਟਨਜ਼ ਨੇ ਹੈਦਰਾਬਾਦ ਨੂੰ 38 ਦੌੜਾਂ ਨਾਲ ਹਰਾਇਆ
ਜਿੱਤ ਦੇ ਨਾਲ ਪੁਆਇੰਟਸ ਟੇਬਲ ਵਿੱਚ ਦੂਜੇ ਸਥਾਨ ‘ਤੇ ਪਹੁੰਚਿਆ ਗੁਜਰਾਤ

ਚੰਡੀਗੜ੍ਹ, 3ਮਈ(ਵਿਸ਼ਵ ਵਾਰਤਾ)IPL 2025 : ਇੰਡੀਅਨ ਪ੍ਰੀਮੀਅਰ ਲੀਗ-2025 ਸੀਜ਼ਨ 18 ਦਾ 51ਵਾਂ ਮੈਚ ਸ਼ੁੱਕਰਵਾਰ ਨੂੰ ਗੁਜਰਾਤ ਟਾਈਟਨਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਖੇਡਿਆ ਗਿਆ। ਇਸ ਮੁਕਾਬਲੇ ਵਿੱਚ ਗੁਜਰਾਤ ਟਾਈਟਨਜ਼ ਨੇ ਹੈਦਰਾਬਾਦ ਨੂੰ 38 ਦੌੜਾਂ ਨਾਲ ਹਰਾਇਆ।ਹੈਦਰਾਬਾਦ ਨੇ 10 ਵਿੱਚੋਂ 7 ਮੈਚ ਹਾਰੇ ਹਨ, ਜਦੋਂ ਕਿ ਗੁਜਰਾਤ ਨੇ ਸੀਜ਼ਨ ਵਿੱਚ ਆਪਣੀ 7ਵੀਂ ਜਿੱਤ ਦਰਜ ਕੀਤੀ ਹੈ।
https://x.com/gujarat_titans/status/1918367161791521023

ਸ਼ੁੱਕਰਵਾਰ ਨੂੰ ਹੈਦਰਾਬਾਦ ਨੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਗੁਜਰਾਤ ਟਾਈਟਨਜ਼ ਨੇ 20 ਓਵਰਾਂ ਬਾਅਦ 6 ਵਿਕਟਾਂ ‘ਤੇ 224 ਦੌੜਾਂ ਬਣਾਈਆਂ। ਜਵਾਬ ਵਿੱਚ ਹੈਦਰਾਬਾਦ 20 ਓਵਰਾਂ ਵਿੱਚ 6 ਵਿਕਟਾਂ ‘ਤੇ ਸਿਰਫ਼ 186 ਦੌੜਾਂ ਹੀ ਬਣਾ ਸਕਿਆ।

https://x.com/IPL/status/1918370694007583012
ਗੁਜਰਾਤ ਦੇ ਕਪਤਾਨ ਸ਼ੁਭਮਨ ਗਿੱਲ ਨੇ 76 ਦੌੜਾਂ ਬਣਾਈਆਂ। ਜਦੋਂ ਕਿ ਜੋਸ ਬਟਲਰ 64 ਦੌੜਾਂ ਬਣਾ ਕੇ ਆਊਟ ਹੋ ਗਿਆ। ਜੈਦੇਵ ਉਨਾਦਕਟ ਨੇ 3 ਵਿਕਟਾਂ ਲਈਆਂ। ਹੈਦਰਾਬਾਦ ਲਈ ਅਭਿਸ਼ੇਕ ਸ਼ਰਮਾ ਨੇ 74 ਦੌੜਾਂ, ਹੇਨਰਿਕ ਕਲਾਸੇਨ ਨੇ 23 ਦੌੜਾਂ ਬਣਾਈਆਂ।
ਇਸ ਜਿੱਤ ਦੇ ਨਾਲ ਹੀ ਗੁਜਰਾਤ ਦੀ ਟੀਮ ਦੂਜੇ ਸਥਾਨ ‘ਤੇ ਪਹੁੰਚ ਗਈ ਹੈ। ਟੀਮ ਨੇ 10 ਵਿੱਚੋਂ 7 ਮੈਚ ਜਿੱਤੇ ਹਨ ਅਤੇ 14 ਅੰਕ ਪ੍ਰਾਪਤ ਕੀਤੇ ਹਨ। ਇਸ ਤੋਂ ਇਲਾਵਾ ਹੈਦਰਾਬਾਦ ਨੌਵੇਂ ਸਥਾਨ ‘ਤੇ ਹੈ। ਟੀਮ 10 ਵਿੱਚੋਂ 7 ਮੈਚ ਹਾਰ ਚੁੱਕੀ ਹੈ। ਟੀਮ ਦੇ ਸਿਰਫ਼ 6 ਅੰਕ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























