IPL 2025 : ਚੇਨਈ ਨੇ ਮੁੰਬਈ ਨੂੰ 4 ਵਿਕਟਾਂ ਨਾਲ ਹਰਾਇਆ ; ਨੂਰ ਤੇ ਖਲੀਲ ਅਹਿਮਦ ਦੀ ਗੇਂਦਬਾਜ਼ੀ ਦਾ ਚੱਲਿਆ ਜਾਦੂ
ਚੰਡੀਗੜ੍ਹ, 24ਮਾਰਚ(ਵਿਸ਼ਵ ਵਾਰਤਾ) IPL 2025 : ਇੰਡੀਅਨ ਪ੍ਰੀਮੀਅਰ ਲੀਗ 2025 (Indian Premier League2025)ਦੇ ਤੀਜੇ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ 4 ਵਿਕਟਾਂ ਨਾਲ ਹਰਾਇਆ। ਚੇਪੌਕ ਸਟੇਡੀਅਮ ਵਿੱਚ, ਚੇਨਈ ਨੇ 156 ਦੌੜਾਂ ਦਾ ਟੀਚਾ 19.1 ਓਵਰਾਂ ਵਿੱਚ 6 ਵਿਕਟਾਂ ‘ਤੇ ਪ੍ਰਾਪਤ ਕਰ ਲਿਆ।
ਚੇਨਈ ਦੇ ਕਪਤਾਨ ਰਿਤੁਰਾਜ ਗਾਇਕਵਾੜ (53 ਦੌੜਾਂ) ਅਤੇ ਰਚਿਨ ਰਵਿੰਦਰ (ਨਾਬਾਦ 65 ਦੌੜਾਂ) ਨੇ ਅਰਧ ਸੈਂਕੜੇ ਲਗਾਏ। ਰਵਿੰਦਰ ਜਡੇਜਾ ਨੇ 17 ਦੌੜਾਂ ਦਾ ਯੋਗਦਾਨ ਪਾਇਆ। ਮੁੰਬਈ ਲਈ ਆਪਣਾ ਡੈਬਿਊ ਕਰਨ ਵਾਲੇ ਵਿਗਨੇਸ਼ ਪੁਥੁਰ ਨੇ 3 ਵਿਕਟਾਂ ਲਈਆਂ ਜਦਕਿ ਦੀਪਕ ਚਾਹਰ ਅਤੇ ਵਿਲ ਜੈਕਸ ਨੂੰ ਇੱਕ-ਇੱਕ ਵਿਕਟ ਮਿਲੀ। ਇਸ ਤੋਂ ਪਹਿਲਾਂ, ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਮੁੰਬਈ ਨੇ 20 ਓਵਰਾਂ ਵਿੱਚ 9 ਵਿਕਟਾਂ ‘ਤੇ 155 ਦੌੜਾਂ ਬਣਾਈਆਂ। ਤਿਲਕ ਵਰਮਾ ਨੇ 31, ਕਪਤਾਨ ਸੂਰਿਆਕੁਮਾਰ ਯਾਦਵ ਨੇ 29 ਅਤੇ ਦੀਪਕ ਚਾਹਰ ਨੇ ਅਜੇਤੂ 28 ਦੌੜਾਂ ਬਣਾਈਆਂ। ਚੇਨਈ ਲਈ ਨੂਰ ਅਹਿਮਦ ਤੇ ਖਲੀਲ ਅਹਿਮਦ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਨੂਰ ਅਹਿਮਦ ਨੇ 4 ਵਿਕਟਾਂ ਤੇ ਖਲੀਲ ਅਹਿਮਦ ਨੇ 3 ਵਿਕਟਾਂ ਲਈਆਂ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/