IPL -2023: ਪੰਜਾਬ ਪਲੇਆਫ ਦੀ ਦੌੜ ਤੋਂ ਬਾਹਰ
ਚੰਡੀਗੜ੍ਹ,20ਮਈ(ਵਿਸ਼ਵ ਵਾਰਤਾ)- ਰਾਜਸਥਾਨ ਰਾਇਲਜ਼ ਨੇ ਇੰਡੀਅਨ ਪ੍ਰੀਮੀਅਰ ਲੀਗ 2023 ਪਲੇਆਫ ਦੀ ਦੌੜ ਵਿੱਚ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ, ਜਦਕਿ ਪੰਜਾਬ ਕਿੰਗਜ਼ ਦੌੜ ਤੋਂ ਬਾਹਰ ਹੋ ਗਿਆ ਹੈ। ਸੰਜੂ ਸੈਮਸਨ ਦੀ ਕਪਤਾਨੀ ਵਾਲੀ ਰਾਜਸਥਾਨ ਰਾਇਲਜ਼ ਨੇ ਮੌਜੂਦਾ ਸੈਸ਼ਨ ਦੇ 66ਵੇਂ ਮੈਚ ਵਿੱਚ ਸ਼ਿਖਰ ਧਵਨ ਦੀ ਕਪਤਾਨੀ ਵਿੱਚ ਖੇਡ ਰਹੇ ਪੰਜਾਬ ਕਿੰਗਜ਼ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਧਰਮਸ਼ਾਲਾ ਮੈਦਾਨ ‘ਤੇ ਰਾਜਸਥਾਨ ਰਾਇਲਜ਼ ਨੇ ਟਾਸ ਜਿੱਤ ਕੇ ਫੀਲਡਿੰਗ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਨੇ 20 ਓਵਰਾਂ ‘ਚ 5 ਵਿਕਟਾਂ ‘ਤੇ 187 ਦੌੜਾਂ ਬਣਾਈਆਂ। ਰਾਜਸਥਾਨ ਨੇ 188 ਦੌੜਾਂ ਦਾ ਟੀਚਾ 19.4 ਓਵਰਾਂ ਵਿੱਚ 6 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਇਸ ਜਿੱਤ ਦੇ ਨਾਲ ਰਾਜਸਥਾਨ ਦੀ ਟੀਮ 5ਵੇਂ ਨੰਬਰ ‘ਤੇ ਆ ਗਈ ਹੈ। ਲੀਗ ਦੇ ਸਾਰੇ ਮੈਚ ਖੇਡਣ ਤੋਂ ਬਾਅਦ ਉਸ ਦੇ ਖਾਤੇ ‘ਚ 14 ਅੰਕ ਹਨ, ਜਦਕਿ ਪੰਜਾਬ ਦੀ ਟੀਮ ਸਿਰਫ਼ 12 ਅੰਕ ਹੀ ਹਾਸਲ ਕਰ ਸਕੀ ਹੈ। ਅਜਿਹੇ ‘ਚ ਪੰਜਾਬ ਪਲੇਆਫ ਦੀ ਦੌੜ ‘ਚੋਂ ਬਾਹਰ ਹੋ ਗਿਆ ਹੈ।