IPL 2021: ਪਹਿਲਾ ਮੈਚ
ਆਈਪੀਐਲ ਦਾ ਪਹਿਲਾ ਮੈਚ ਰਾਇਲ ਚੈਲੈਂਜਰਸ ਬੈਂਗਲੁਰੂ ਨੇ ਜਿੱਤਿਆ

ਚੰਡੀਗੜ੍ਹ, 9ਅਪ੍ਰੈਲ(ਵਿਸ਼ਵ ਵਾਰਤਾ)- ਅੱਜ ਆਈਪੀਐਲ ਸੀਜ਼ਨ 14 ਦਾ ਪਹਿਲਾ ਮੈਚ ਰਾਇਲ ਚੈਲੈਂਜਰਸ ਬੈਂਗਲੁਰੂ ਅਤੇ ਮੁੰਬਈ ਇੰਡੀਅਨਸਜ਼ ਵਿਚਕਾਰ ਖੇਡਿਆ ਗਿਆ। ਰਾਇਲ ਚੈਲੈਂਜਰਸ ਬੈਂਗਲੁਰੂ ਨੇ ਅੱਜ ਦਾ ਪਹਿਲਾ ਮੁਕਾਬਲਾ ਜਿੱਤ ਲਿਆ ਹੈ। ਜਿਸ ਵਿੱਚ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਮੁੰਬਈ ਇੰਡੀਅਨਸਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਬੈਂਗਲੁਰੂ ਨੂੰ 160 ਰਨਾਂ ਦਾ ਟਿੱਚਾ ਦਿੱਤਾ ਸੀ।




















