IPL ਨਿਲਾਮੀ ਦੇ ਇਤਿਹਾਸ ‘ਚ ਸਭ ਤੋਂ ਮਹਿੰਗਾ ਵਿਕਿਆ ਇਹ ਖਿਡਾਰੀ
ਪੰਜਾਬ ਨੇ 18.50 ਕਰੋੜ ‘ਚ ਖਰੀਦਿਆ
ਚੰਡੀਗੜ੍ਹ, 24ਦਸੰਬਰ(ਵਿਸ਼ਵ ਵਾਰਤਾ)- ਆਈਪੀਐਲ ਯਾਨਿ ਕਿ ਇੰਡੀਅਨ ਪ੍ਰੀਮੀਅਰ ਲੀਗ। ਇੰਡੀਅਨ ਪ੍ਰੀਮੀਅਰ ਲੀਗ (IPL) ਨਿਲਾਮੀ ਦੇ ਇਤਿਹਾਸ ਵਿੱਚ ਇੰਗਲੈਂਡ ਦੇ ਆਲਰਾਊਂਡਰ ਸੈਮ ਕਰਨ ਸਭ ਤੋਂ ਮਹਿੰਗਾ ਵਿਕਣ ਵਾਲਾ ਖਿਡਾਰੀ ਬਣ ਗਿਆ ਹੈ। 24 ਸਾਲਾ ਕਰਨ ਨੂੰ ਕੋਚੀ ਵਿੱਚ ਚੱਲ ਰਹੀ ਆਈਪੀਐਲ ਮਿੰਨੀ ਨਿਲਾਮੀ ਵਿੱਚ ਪੰਜਾਬ ਕਿੰਗਜ਼ ਨੇ 18.50 ਕਰੋੜ ਰੁਪਏ ਵਿੱਚ ਖਰੀਦਿਆ ਹੈ। ਦੱਸ ਦਈਏ ਕਿ ਸੈਮ ਕਰਨ ਪਿਛਲੇ ਟੀ-20 ਵਿਸ਼ਵ ਕੱਪ ‘ਚ ਪਲੇਅਰ ਆਫ ਦਿ ਟੂਰਨਾਮੈਂਟ ਰਹੇ ਸਨ।