IPL ‘ਚ ਅੱਜ ਪੰਜਾਬ ਕਿੰਗਜ਼ ਦਾ ਸਾਹਮਣਾ ਮੁੰਬਈ ਇੰਡੀਅਨਜ਼ ਨਾਲ
ਜਾਣੋ ਸੰਭਾਵਿਤ ਪਲੇਇੰਗ 11
ਚੰਡੀਗੜ੍ਹ,3ਮਈ(ਵਿਸ਼ਵ ਵਾਰਤਾ)-ਇੰਡੀਅਨ ਪ੍ਰੀਮੀਅਰ ਲੀਗ ‘ਚ ਅੱਜ ਦੋ ਮੈਚ ਖੇਡੇ ਜਾਣਗੇ। ਦਿਨ ਦਾ ਦੂਜਾ ਮੈਚ ਪੰਜਾਬ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮੋਹਾਲੀ ਦੇ ਆਈ.ਐੱਸ. ਬਿੰਦਰਾ ਸਟੇਡੀਅਮ ‘ਚ ਖੇਡਿਆ ਜਾਵੇਗਾ। ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਦਿਨ ਦਾ ਪਹਿਲਾ ਮੈਚ ਲਖਨਊ ਦੇ ਏਕਾਨਾ ਸਟੇਡੀਅਮ ‘ਚ ਲਖਨਊ ਸੁਪਰ ਜਾਇੰਟਸ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਖੇਡਿਆ ਜਾਵੇਗਾ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ 11
ਪੰਜਾਬ ਕਿੰਗਜ਼: ਸ਼ਿਖਰ ਧਵਨ (ਕਪਤਾਨ), ਸ਼ਾਹਰੁਖ ਖਾਨ, ਸੈਮ ਕਰਨ, ਸਿਕੰਦਰ ਰਜ਼ਾ, ਅਥਰਵ ਟਾਈਡ, ਲਿਆਮ ਲਿਵਿੰਗਸਟੋਨ, ਜਿਤੇਸ਼ ਸ਼ਰਮਾ (ਵਿਕਟਕੀਪਰ), ਰਾਹੁਲ ਚਾਹਰ, ਹਰਪ੍ਰੀਤ ਬਰਾੜ, ਅਰਸ਼ਦੀਪ ਸਿੰਘ ਅਤੇ ਕਾਗਿਸੋ ਰਬਾਡਾ।
ਮੁੰਬਈ ਇੰਡੀਅਨਜ਼: ਰੋਹਿਤ ਸ਼ਰਮਾ (ਕਪਤਾਨ), ਸੂਰਿਆਕੁਮਾਰ ਯਾਦਵ, ਟਿਮ ਡੇਵਿਡ, ਤਿਲਕ ਵਰਮਾ, ਕੈਮਰਨ ਗ੍ਰੀਨ, ਪੀਯੂਸ਼ ਚਾਵਲਾ, ਅਰਸ਼ਦ ਖਾਨ, ਈਸ਼ਾਨ ਕਿਸ਼ਨ (ਵਿਕਟਕੀਪਰ), ਕੁਮਾਰ ਕਾਰਤਿਕੇਆ, ਜੋਫਰਾ ਆਰਚਰ ਅਤੇ ਰਿਲੇ ਮੈਰੀਡਿਥ।