International news : ਇਸ ਦੇਸ਼ ਵਿੱਚ ਕੁੱਤਿਆਂ ਨੂੰ ਘੁੰਮਾਉਣ ‘ਤੇ ਲੱਗੀ ਪਾਬੰਦੀ
– ਨਿਯਮਾਂ ਦੀ ਉਲੰਘਣਾ ਕਰਨ ‘ਤੇ ਹੋਵੇਗੀ ਸਖ਼ਤ ਸਜ਼ਾ

ਨਵੀ ਦਿੱਲੀ, 9 ਜੂਨ (ਵਿਸ਼ਵ ਵਾਰਤਾ) : ਈਰਾਨ ਵਿੱਚ ਕੁੱਤਿਆਂ ਨੂੰ ਘੁੰਮਾਉਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇੱਥੋਂ ਦੇ ਪ੍ਰਸ਼ਾਸਨ ਨੇ ਸੁਰੱਖਿਆ, ਸਮਾਜਿਕ ਵਿਵਸਥਾ ਅਤੇ ਜਨਤਕ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਅਨੋਖਾ ਫੈਸਲਾ ਲਿਆ ਹੈ। ਈਰਾਨ ਦੇ 20 ਸ਼ਹਿਰਾਂ ਵਿੱਚ, ਲੋਕਾਂ ਨੂੰ ਆਪਣੇ ਕੁੱਤਿਆਂ ਨੂੰ ਪਾਰਕਾਂ ਜਾਂ ਸੜਕਾਂ ‘ਤੇ ਘੁੰਮਾਉਣ ‘ਤੇ ਪਾਬੰਦੀ ਲਗਾਈ ਗਈ ਹੈ। ਇਹ ਪਾਬੰਦੀ 6 ਜੂਨ ਤੋਂ ਲਾਗੂ ਹੋ ਗਈ ਹੈ।
ਇੱਕ ਸਥਾਨਕ ਅਧਿਕਾਰੀ ਨੇ ਕਿਹਾ ਕਿ ਇਸ ਨਿਯਮ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਤਹਿਰਾਨੀ ਮੀਡੀਆ ਮੁਤਾਬਕ ਈਰਾਨ ‘ਚ ਰੋਬਤ ਕਰੀਮ, ਇਲਾਮ, ਹਮਾਦਾਨ, ਬੋਰੂਜੇਰਦ, ਲਵਸਾਨਾ, ਗੋਲੇਸਤਾਨ, ਕਰਮਨ ਅਤੇ ਰਾਮਨਸ਼ਾਹ ਆਦਿ ਥਾਵਾਂ ‘ਤੇ ਕੁੱਤਿਆਂ ਦੇ ਘੁੰਮਣ ‘ਤੇ ਪਾਬੰਦੀ ਲਗਾਈ ਗਈ ਹੈ। ਈਰਾਨੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਕੁੱਤਿਆਂ ਨੂੰ ਘੁੰਮਾਉਣਾ ਲੋਕਾਂ ਦੀ ਸਿਹਤ ਲਈ ਬਿਲਕੁਲ ਵੀ ਚੰਗਾ ਨਹੀਂ ਹੈ। ਅਜਿਹਾ ਨਿਯਮ 2019 ਦੇ ਸ਼ੁਰੂ ਵਿੱਚ ਤਹਿਰਾਨ ਵਿੱਚ ਵੀ ਲਾਗੂ ਕੀਤਾ ਗਿਆ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















