International: ਪੱਤਰਕਾਰ ਨੇ ਪੁਤਿਨ ਦੇ ਸਾਹਮਣੇ ਹੀ ਪ੍ਰੇਮਿਕਾ ਨੂੰ ਵਿਆਹ ਲਈ ਕੀਤਾ ਪ੍ਰਪੋਜ਼
ਨਵੀਂ ਦਿੱਲੀ, 21 ਦਸੰਬਰ 2025 (ਵਿਸ਼ਵ ਵਾਰਤਾ) – ਸ਼ੁੱਕਰਵਾਰ ਨੂੰ ਰੂਸੀ ਰਾਸ਼ਟਰਪਤੀ ਪੁਤਿਨ ਦੀ ਸਾਲਾਨਾ ਪ੍ਰੈਸ ਕਾਨਫਰੰਸ (International) ਦੌਰਾਨ ਉਨ੍ਹਾਂ ਦੇ ਸਾਹਮਣੇ ਹੀ ਇੱਕ 23 ਸਾਲਾ ਪੱਤਰਕਾਰ ਨੇ ਆਪਣੀ ਪ੍ਰੇਮਿਕਾ ਨੂੰ ਵਿਆਹ ਲਈ ਪ੍ਰਪੋਜ਼ ਕਰ ਦਿੱਤਾ। ਕਿਰਿਲ ਨੇ ਇੱਕ ਤਖ਼ਤੀ ਫੜੀ ਹੋਈ ਸੀ ਜਿਸ ‘ਤੇ ਲਿਖਿਆ ਸੀ, “ਮੈਂ ਵਿਆਹ ਕਰਨਾ ਚਾਹੁੰਦਾ ਹਾਂ।”
ਵਾਇਰਲ ਵੀਡੀਓ ਵਿੱਚ, ਸਥਾਨਕ ਰੂਸੀ ਟੀਵੀ ਪੱਤਰਕਾਰ ਕਿਰਿਲ ਬਾਜ਼ਾਨੋਵ ਨੇ ਪੁਤਿਨ ਨੂੰ ਸਵਾਲ ਪੁੱਛਣ ਤੋਂ ਪਹਿਲਾਂ, ਦਰਸ਼ਕਾਂ ਨੂੰ ਕਿਹਾ: ਮੇਰੀ ਪ੍ਰੇਮਿਕਾ ਇਹ ਦੇਖ ਰਹੀ ਹੈ। ਓਲਗਾ, ਕੀ ਤੁਸੀਂ ਮੇਰੇ ਨਾਲ ਵਿਆਹ ਕਰੋਗੇ ? ਕਿਰਪਾ ਕਰਕੇ, ਮੇਰੇ ਨਾਲ ਵਿਆਹ ਕਰੋ… ਮੈਂ ਤੁਹਾਨੂੰ ਵਿਆਹ ਲਈ ਪ੍ਰਪੋਜ਼ ਰਿਹਾ ਹਾਂ।

ਥੋੜੀ ਦੇਰ ਬਾਅਦ, ਲਾਈਵ ਪ੍ਰਸਾਰਣ ਦੇ ਮੇਜ਼ਬਾਨ ਨੇ ਇੱਕ ਅਪਡੇਟ ਦਿੱਤੀ, “ਸਾਡੇ ਕੋਲ ਬ੍ਰੇਕਿੰਗ ਨਿਊਜ਼ ਹੈ। ਕਿਰਿਲ ਬਾਜ਼ਾਨੋਵ ਦੀ ਪ੍ਰੇਮਿਕਾ, ਓਲੇਚਕਾ, ਨੇ ਉਸਦਾ ਪ੍ਰਸਤਾਵ ਸਵੀਕਾਰ ਕਰ ਲਿਆ ਹੈ ਅਤੇ ਹੁਣ ਕਿਰਿਲ ਨਾਲ ਵਿਆਹ ਕਰੇਗੀ।” ਇਸ ਐਲਾਨ ਤੋਂ ਬਾਅਦ, ਪੁਤਿਨ ਨੇ ਵੀ ਦਰਸ਼ਕਾਂ ਦੇ ਨਾਲ ਤਾੜੀਆਂ ਵਜਾਈਆਂ। ਫਿਰ ਪੱਤਰਕਾਰ ਨੇ ਪੁਤਿਨ ਨੂੰ ਸੱਦਾ ਦਿੰਦੇ ਹੋਏ ਕਿਹਾ, “ਸ਼੍ਰੀਮਾਨ ਰਾਸ਼ਟਰਪਤੀ, ਅਸੀਂ ਤੁਹਾਨੂੰ ਆਪਣੇ ਵਿਆਹ ਵਿੱਚ ਦੇਖ ਕੇ ਬਹੁਤ ਖੁਸ਼ ਹੋਵਾਂਗੇ।”
ਪੁਤਿਨ (International) ਨੇ ਵਿਆਹ ਦੇ ਸੱਦੇ ਦਾ ਜਵਾਬ ਨਹੀਂ ਦਿੱਤਾ, ਸਗੋਂ ਵਿੱਤੀ ਸਹਾਇਤਾ ਦੀ ਪੇਸ਼ਕਸ਼ ਕੀਤੀ। ਇਸ ਤੋਂ ਬਾਅਦ ਪੁਤਿਨ, “ਕਿਰਿਲ ਪਰਿਵਾਰ ਦੀ ਵਿੱਤੀ ਸਥਿਤੀ ਬਾਰੇ ਪੁੱਛ ਰਹੇ ਸਨ। ਪੁਤਿਨ ਨੇ ਕਿਹਾ ਕਿ ਹੁਣ ਅਸੀਂ ਚੰਦਾ ਇਕੱਠਾ ਕਰਾਂਗੇ ਅਤੇ ਘੱਟੋ ਘੱਟ ਉਨ੍ਹਾਂ ਦੇ ਵਿਆਹ ਲਈ ਪੈਸਾ ਦੇਵਾਂਗੇ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























