International: ਵਿਸ਼ਵ ਕਪਾਹ ਦਿਵਸ ਮੌਕੇ ਨਿਊਯਾਰਕ ’ਚ ਭਾਰਤ-ਮਾਲੀ ਵੱਲੋਂ ਸਾਂਝਾ ਸਮਾਗਮ
ਚੰਡੀਗੜ੍ਹ, 8 ਅਕਤੂਬਰ 2026 (ਵਿਸ਼ਵ ਵਾਰਤਾ): ਵਿਸ਼ਵ ਕਪਾਹ ਦਿਵਸ ਮੌਕੇ ਨਿਊਯਾਰਕ ਸਥਿਤ ਸੰਯੁਕਤ ਰਾਸ਼ਟਰ ਮੁੱਖ ਦਫ਼ਤਰ ਵਿੱਚ ਭਾਰਤ ਅਤੇ ਮਾਲੀ ਦੇ ਸਥਾਈ ਮਿਸ਼ਨਾਂ ਵੱਲੋਂ ਸਾਂਝੇ ਤੌਰ ’ਤੇ ‘ਕਾਟਨ ਫਾਰ ਸਸਟੇਨੇਬਿਲਿਟੀ: ਆਜੀਵਿਕਾ, ਮੁੱਲ ਵਾਧਾ ਅਤੇ ਭਾਈਵਾਲੀ’ ਵਿਸ਼ੇ ’ਤੇ ਸਮਾਗਮ ਕਰਵਾਇਆ ਗਿਆ।
ਸਮਾਗਮ ਵਿੱਚ ਵੱਖ-ਵੱਖ ਦੇਸ਼ਾਂ ਦੇ ਰਾਜਦੂਤਾਂ ਅਤੇ ਡਿਪਲੋਮੈਟਿਕ ਨੁਮਾਇੰਦਿਆਂ ਤੋਂ ਇਲਾਵਾ ਭਾਰਤ ਦੇ ਕੱਪੜਾ ਮੰਤਰਾਲੇ, ਸੰਯੁਕਤ ਰਾਸ਼ਟਰ ਦੀ ਖੁਰਾਕ ਅਤੇ ਖੇਤੀਬਾੜੀ ਸੰਸਥਾ (FAO) ਅਤੇ ਅੰਤਰਰਾਸ਼ਟਰੀ ਕਪਾਹ ਸਲਾਹਕਾਰ ਕਮੇਟੀ ਦੇ ਨੁਮਾਇੰਦਿਆਂ ਨੇ ਵੀ ਹਿੱਸਾ ਲਿਆ।
ਸਮਾਗਮ ਦੌਰਾਨ ਕਪਾਹ ਖੇਤਰ ਨੂੰ ਟਿਕਾਊ ਬਣਾਉਣ, ਕਿਸਾਨਾਂ ਦੀ ਆਜੀਵਿਕਾ ਮਜ਼ਬੂਤ ਕਰਨ, ਮੁੱਲ ਵਾਧੇ ਅਤੇ ਅੰਤਰਰਾਸ਼ਟਰੀ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਨਾਲ ਜੁੜੇ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























