International: ਮਾਲਦੀਵ ਵਿੱਚ ਇਟਲੀ ਦੇ ਪੰਜ ਗੋਤਾਖੋਰਾਂ ਦੀ ਮੌਤ
– ਸਿਰਫ਼ ਇੱਕ ਦੀ ਹੀ ਲਾਸ਼ ਬਰਾਮਦ
ਨਵੀਂ ਦਿੱਲੀ, 16 ਮਈ – ਮਾਲਦੀਵ ਦੇ ਵਾਵੂ ਐਟੋਲ ਵਿੱਚ ਪੰਜ ਇਟਲੀ ਦੇ ਗੋਤਾਖੋਰਾਂ ਦੀ ਮੌਤ ਹੋਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਗੋਤਾਖੋਰ 50 ਮੀਟਰ ਡੂੰਘੀਆਂ ਗੁਫਾਵਾਂ ਦੀ ਖੋਜ ਕਰਨ ਗਏ ਸਨ ਪਰ ਮੁੜ ਕਦੇ ਵਾਪਸ ਹੀ ਨਹੀਂ ਆਏ। ਹੁਣ ਤੱਕ ਸਿਰਫ਼ ਇੱਕ ਲਾਸ਼ ਬਰਾਮਦ ਕੀਤੀ ਗਈ ਹੈ। ਖਰਾਬ ਮੌਸਮ ਅਤੇ ਸਮੁੰਦਰੀ ਹਾਲਾਤ ਬਚਾਅ ਕਾਰਜ ਵਿੱਚ ਰੁਕਾਵਟ ਪਾ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬਾਕੀ ਚਾਰ ਗੋਤਾਖੋਰਾਂ ਦੀਆਂ ਲਾਸ਼ਾਂ ਅਜੇ ਵੀ ਗੁਫਾ ਦੇ ਅੰਦਰ ਹੋਣ ਦਾ ਖਦਸ਼ਾ ਹੈ। ਖੋਜ ਕਾਰਜ ਸ਼ਨੀਵਾਰ ਨੂੰ ਮੁੜ ਸ਼ੁਰੂ ਹੋਵੇਗਾ।
ਮਾਲਦੀਵ ਸਰਕਾਰ ਨੇ ਮ੍ਰਿਤਕਾਂ ਦੀ ਪਛਾਣ ਮੋਨਿਕਾ ਮੋਂਟੇਫਾਲਕੋਨ, ਜਾਰਜੀਆ ਸੋਮਾਕਾਲਾ, ਫੈਡਰਿਕੋ ਗੁਆਲਟੀਅਰੀ, ਮੂਰੀਅਲ ਓਡੇਨੀਨੋ ਅਤੇ ਗਿਆਨਲੂਕਾ ਬੇਨੇਡੇਟੀ ਵਜੋਂ ਕੀਤੀ ਹੈ। ਟੀਮ “ਡਿਊਕ ਆਫ਼ ਯੌਰਕ” ਨਾਮਕ ਕਿਸ਼ਤੀ ‘ਤੇ ਰਵਾਨਾ ਹੋਈ ਹੈ। ਇਹ ਪੰਜੇ ਗੋਤਾਖੋਰਾਂ ਵਿੱਚੋਂ ਚਾਰ ਇਟਲੀ ਦੀ ਜੇਨੋਆ ਯੂਨੀਵਰਸਿਟੀ ਨਾਲ ਜੁੜੇ ਹੋਏ ਸਨ। ਸਥਾਨਕ ਅਧਿਕਾਰੀਆਂ ਨੇ ਇਸਨੂੰ ਦੇਸ਼ ਦਾ ਸਭ ਤੋਂ ਭਿਆਨਕ ਗੋਤਾਖੋਰੀ ਹਾਦਸਾ ਦੱਸਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















