International: ਬੰਗਲਾਦੇਸ਼ ਫੌਜ ਦਾ ਚੀਨੀ ਟੈਂਕ ਫਾਇਰਿੰਗ ਅਭਿਆਸ ਦੌਰਾਨ ਫਟਿਆ, 2 ਜਵਾਨਾਂ ਦੀ ਮੌਤ
ਚੰਡੀਗੜ੍ਹ, 10 ਸਤੰਬਰ (ਵਿਸ਼ਵ ਵਾਰਤਾ): ਬੰਗਲਾਦੇਸ਼ ਦੇ ਚਟਗਾਂਵ ਵਿੱਚ ਬੁੱਧਵਾਰ ਨੂੰ ਫੌਜ ਦੇ ਫਾਇਰਿੰਗ ਅਭਿਆਸ ਦੌਰਾਨ ਚੀਨ ਵਿੱਚ ਬਣਿਆ ਟਾਈਪ-59 ਟੈਂਕ ਫਟ ਗਿਆ। ਹਾਦਸੇ ਵਿੱਚ ਟੈਂਕ ਦੇ ਅੰਦਰ ਮੌਜੂਦ 2 ਸੈਨਿਕਾਂ ਦੀ ਮੌਤ ਹੋ ਗਈ, ਜਦਕਿ ਇੱਕ ਫੌਜੀ ਅਧਿਕਾਰੀ ਗੰਭੀਰ ਜ਼ਖ਼ਮੀ ਹੋ ਗਿਆ। ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਡਾਇਰੈਕਟੋਰੇਟ (ISPR) ਮੁਤਾਬਕ ਸੈਨਿਕ ਟੈਂਕ ਤੋਂ ਫਾਇਰਿੰਗ ਅਭਿਆਸ ਕਰ ਰਹੇ ਸਨ, ਇਸ ਦੌਰਾਨ ਅਚਾਨਕ ਹਾਦਸਾ ਵਾਪਰ ਗਿਆ। ਜ਼ਖ਼ਮੀ ਅਧਿਕਾਰੀ ਨੂੰ ਬਿਹਤਰ ਇਲਾਜ ਲਈ ਢਾਕਾ ਦੇ ਕੰਬਾਈਂਡ ਮਿਲਟਰੀ ਹਸਪਤਾਲ (CMH) ਲਿਜਾਇਆ ਜਾ ਰਿਹਾ ਹੈ।
ਫੌਜ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਟੈਂਕ ਫਟਣ ਦੇ ਕਾਰਨਾਂ ਬਾਰੇ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਾਦਸੇ ਵਿੱਚ ਸ਼ਾਮਲ ਟਾਈਪ-59 ਟੈਂਕ ਚੀਨ ਵਿੱਚ ਬਣਿਆ ਪੁਰਾਣਾ ਮੁੱਖ ਜੰਗੀ ਟੈਂਕ ਹੈ। ਬੰਗਲਾਦੇਸ਼ ਤੋਂ ਇਲਾਵਾ ਪਾਕਿਸਤਾਨ, ਈਰਾਨ ਅਤੇ ਉੱਤਰੀ ਕੋਰੀਆ ਸਮੇਤ ਕਈ ਦੇਸ਼ਾਂ ਦੀਆਂ ਫੌਜਾਂ ਵੀ ਇਸ ਟੈਂਕ ਦੀ ਵਰਤੋਂ ਕਰਦੀਆਂ ਹਨ। ਟਾਈਪ-59 ਨੂੰ ਚੀਨ ਵੱਲੋਂ ਵੱਡੀ ਗਿਣਤੀ ਵਿੱਚ ਤਿਆਰ ਕੀਤੇ ਗਏ ਸ਼ੁਰੂਆਤੀ ਮੁੱਖ ਜੰਗੀ ਟੈਂਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























