ਇੰਡੋਨੇਸ਼ੀਆ ‘ਚ ਵੱਡਾ ਹਾਦਸਾ: ਮਦੁਰਾ ਟਾਪੂ ਨੇੜੇ ਕਿਸ਼ਤੀ ‘ਚ ਲੱਗੀ ਭਿਆਨਕ ਅੱਗ
– 5 ਦੀ ਮੌਤ; ਕਈ ਲਾਪਤਾ
ਇੰਡੋਨੇਸ਼ੀਆ, 2 ਅਗਸਤ 2026 (ਵਿਸ਼ਵ ਵਾਰਤਾ) – ਇੰਡੋਨੇਸ਼ੀਆ ਦੇ ਮਦੁਰਾ ਟਾਪੂ ਨੇੜੇ ਇੱਕ ਯਾਤਰੀ ਫੈਰੀ (ਕਿਸ਼ਤੀ) ਵਿੱਚ ਭਿਆਨਕ ਅੱਗ ਲੱਗਣ ਨਾਲ ਵੱਡਾ ਹਾਦਸਾ ਵਾਪਰ ਗਿਆ। ਇਸ ਦੁਰਘਟਨਾ ਵਿੱਚ ਹੁਣ ਤੱਕ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 41 ਲੋਕ ਅਜੇ ਵੀ ਲਾਪਤਾ ਹਨ। ਫਿਲਹਾਲ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਫੈਰੀ ਵਿੱਚ ਅੱਗ ਕਿਸ ਵਜ੍ਹਾ ਨਾਲ ਲੱਗੀ। ਰਾਹਤ ਅਤੇ ਬਚਾਅ ਟੀਮਾਂ ਜੰਗੀ ਪੱਧਰ ‘ਤੇ ਖੋਜ ਅਭਿਆਨ ਚਲਾ ਰਹੀਆਂ ਹਨ।
ਖੋਜ ਅਤੇ ਬਚਾਅ ਏਜੰਸੀ ਮੁਤਾਬਕ, ਫੈਰੀ ਵਿੱਚ ਕੁੱਲ 271 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਵਾਰ ਸਨ। ਇਹਨਾਂ ਵਿੱਚੋਂ 225 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਲਾਪਤਾ ਲੋਕਾਂ ਦੀ ਭਾਲ ਲਈ ਖੋਜ ਮੁਹਿੰਮ ਲਗਾਤਾਰ ਜਾਰੀ ਹੈ।
ਇਹ ਫੈਰੀ ਪੂਰਬੀ ਜਾਵਾ ਪ੍ਰਾਂਤ ਦੇ ਸੁਰਾਬਾਇਆ ਸ਼ਹਿਰ ਤੋਂ ਦੱਖਣੀ ਸੁਲਾਵੇਸੀ ਦੇ ਮਕਾਸਰ ਸ਼ਹਿਰ ਲਈ ਰਵਾਨਾ ਹੋਈ ਸੀ। ਹਾਦਸਾ ਯਾਤਰਾ ਦੌਰਾਨ ਮਦੁਰਾ ਟਾਪੂ ਦੇ ਨੇੜਲੇ ਸਮੁੰਦਰੀ ਖੇਤਰ ਵਿੱਚ ਵਾਪਰਿਆ। ਲਾਪਤਾ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























