India Vs Zimbabwe 2nd T20 : ਭਾਰਤ ਨੇ ਜ਼ਿੰਬਾਬਵੇ ਨੂੰ ਦਿੱਤਾ 235 ਦੌੜਾਂ ਦਾ ਟੀਚਾ
ਅਭਿਸ਼ੇਕ ਸ਼ਰਮਾ ਨੇ 46 ਗੇਂਦਾਂ ਵਿੱਚ ਜੜਿਆ ਸੈਂਕੜਾ
ਚੰਡੀਗੜ੍ਹ, 7ਜੁਲਾਈ(ਵਿਸ਼ਵ ਵਾਰਤਾ)India Vs Zimbabwe 2nd T20 :ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਟੀ-20 ਸੀਰੀਜ਼ ਦਾ ਦੂਜਾ ਮੈਚ ਹਰਾਰੇ ਸਪੋਰਟਸ ਕਲੱਬ ‘ਚ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ ਨੇ ਟੀ-20 ਸੀਰੀਜ਼ ਦੇ ਦੂਜੇ ਮੈਚ ‘ਚ ਜ਼ਿੰਬਾਬਵੇ ਨੂੰ 235 ਦੌੜਾਂ ਦਾ ਟੀਚਾ ਦਿੱਤਾ ਹੈ। ਹਰਾਰੇ ਸਪੋਰਟਸ ਕਲੱਬ ‘ਚ ਐਤਵਾਰ ਨੂੰ ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਨੇ 20 ਓਵਰਾਂ ‘ਚ 2 ਵਿਕਟਾਂ ਦੇ ਨੁਕਸਾਨ ‘ਤੇ 234 ਦੌੜਾਂ ਬਣਾਈਆਂ। ਜ਼ਿੰਬਾਬਵੇ ਖਿਲਾਫ ਇਹ ਭਾਰਤ ਦਾ ਸਭ ਤੋਂ ਵੱਡਾ ਸਕੋਰ ਹੈ। ਪਿਛਲਾ ਰਿਕਾਰਡ 186 ਦੌੜਾਂ ਦਾ ਸੀ। ਭਾਰਤ ਵੱਲੋਂ ਅਭਿਸ਼ੇਕ ਸ਼ਰਮਾ ਨੇ 47 ਗੇਂਦਾਂ ਵਿੱਚ 7 ਚੌਕੇ ਅਤੇ 8 ਛੱਕੇ ਲਗਾ ਕੇ 100 ਦੌੜਾਂ ਬਣਾਈਆਂ, ਇਹ ਜ਼ਿੰਬਾਬਵੇ ਦੇ ਖਿਲਾਫ ਕਿਸੇ ਭਾਰਤੀ ਖਿਡਾਰੀ ਦਾ ਸਭ ਤੋਂ ਵੱਡਾ ਸਕੋਰ ਹੈ। ਜਦਕਿ ਰਿਤੂਰਾਜ ਗਾਇਕਵਾੜ ਨੇ 47 ਗੇਂਦਾਂ ‘ਤੇ 77 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਰਿੰਕੂ ਸਿੰਘ ਨੇ 22 ਗੇਂਦਾਂ ‘ਤੇ 48 ਦੌੜਾਂ ਦਾ ਯੋਗਦਾਨ ਪਾਇਆ।