India Vs Sri Lanka ਪਹਿਲਾ ਟੈਸਟ ਮੈਚ: ਦੂਜੇ ਸੈਸ਼ਨ ਦੀ ਖੇਡ ਮੀਂਹ ਕਾਰਨ ਰੁਕੀ
– ਲੰਚ ਤੱਕ ਭਾਰਤ ਦੀ ਇੱਕ ਵਿਕਟ ਡਿੱਗੀ, ਯਸ਼ਾਸਵੀ ਰਨ ਆਊਟ
– ਰਾਹੁਲ ਅਤੇ ਪਡਿੱਕਲ ਨੇ ਅਰਧ ਸੈਂਕੜੇ ਦੀ ਸਾਂਝੇਦਾਰੀ ਕੀਤੀ
ਚੰਡੀਗੜ੍ਹ, 15 ਅਗਸਤ (ਵਿਸ਼ਵ ਵਾਰਤਾ) – ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਪਹਿਲਾ ਟੈਸਟ ਮੈਚ ਅੱਜ ਤੋਂ ਗਾਲੇ ਇੰਟਰਨੈਸ਼ਨਲ ਸਟੇਡੀਅਮ ਵਿਖੇ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਸ਼੍ਰੀਲੰਕਾ ਵਿਰੁੱਧ ਪਹਿਲੇ ਟੈਸਟ ਵਿੱਚ ਦੁਪਹਿਰ ਦੇ ਖਾਣੇ ਤੱਕ ਇੱਕ ਵਿਕਟ ਦੇ ਨੁਕਸਾਨ ‘ਤੇ 101 ਦੌੜਾਂ ਬਣਾ ਲਈਆਂ ਹਨ। ਪਰ ਲੰਚ ਦਾ ਸਮਾਂ ਸਮਾਪਤ ਹੋਣ ਤੋਂ ਬਾਅਦ ਦੋਵੇਂ ਟੀਮਾਂ ਮੀਂਹ ਕਾਰਨ ਮੈਦਾਨ ‘ਤੇ ਨਹੀਂ ਆ ਸਕੀਆਂ। ਮੀਂਹ ਕਾਰਨ ਦੂਜੇ ਸੈਸ਼ਨ ਦੀ ਖੇਡ ਰੁਕ ਗਈ ਹੈ।
ਹਾਲਾਂਕਿ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਮੀਂਹ ਰੁਕ ਗਿਆ ਹੈ ਅਤੇ ਕਵਰ ਹਟਾਏ ਜਾ ਰਹੇ ਹਨ। ਥੋੜੀ ਦੇਰ ਤੱਕ ਮੈਦਾਨ ਦਾ ਨਿਰੀਖਣ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਫੈਸਲਾ ਲਿਆ ਜਾਵੇਗਾ ਕਿ ਮੈਚ ਕਦੋਂ ਦੁਬਾਰਾ ਸ਼ੁਰੂ ਹੁੰਦਾ ਹੈ।
ਇਸ ਵੇਲੇ ਕੇਐਲ ਰਾਹੁਲ (32) ਅਤੇ ਦੇਵਦੱਤ ਪਡਿੱਕਲ (35) ਕ੍ਰੀਜ਼ ‘ਤੇ ਮੌਜੂਦ ਹਨ। ਦੋਵਾਂ ਵਿਚਾਲੇ ਅਰਧ ਸੈਂਕੜੇ ਦੀ ਸਾਂਝੇਦਾਰੀ ਹੋ ਚੁੱਕੀ ਹੈ। ਇਸ ਤੋਂ ਪਹਿਲਾਂ, ਯਸ਼ਾਸਵੀ ਜੈਸਵਾਲ 32 ਦੌੜਾਂ ਬਣਾਉਣ ਤੋਂ ਬਾਅਦ ਰਨ ਆਊਟ ਹੋ ਗਿਆ ਸੀ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।
ਦੱਸ ਦਈਏ ਕਿ ਇਹ ਮੈਚ ਮੀਂਹ ਦੇ ਛਾਏ ਹੇਠ ਹੋ ਰਿਹਾ ਹੈ, ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਵੈੱਬਸਾਈਟ AccuWeather ਦੇ ਅਨੁਸਾਰ, ਮੈਚ ਦੇ ਪੰਜੇ ਦਿਨਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















