India Vs Sri Lanka 1st Test: ਭਾਰਤ ਨੇ ਜਿੱਤਿਆ ਟਾਸ, ਪੜ੍ਹੋ ਕੀ ਲਿਆ ਫੈਸਲਾ ?
ਨਵੀਂ ਦਿੱਲੀ, 15 ਅਗਸਤ (ਵਿਸ਼ਵ ਵਾਰਤਾ): ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਪਹਿਲਾ ਟੈਸਟ ਮੈਚ ਅੱਜ ਤੋਂ ਗਾਲੇ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ। ਹਾਲਾਂਕਿ, ਮੈਚ ਦੇ ਪਹਿਲੇ ਦਿਨ ਮੀਂਹ ਪੈਣ ਦੀ 90% ਸੰਭਾਵਨਾ ਹੈ। ਮੌਸਮ ਵੈੱਬਸਾਈਟ AccuWeather ਦੇ ਅਨੁਸਾਰ, ਮੈਚ ਦੇ ਸਾਰੇ ਪੰਜ ਦਿਨਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਮੈਚ ਸਵੇਰੇ 10 ਵਜੇ ਸ਼ੁਰੂ ਹੋਵੇਗਾ।
ਦੋਵੇਂ ਟੀਮਾਂ ਦੀ ਪਲੇਇੰਗ 11: ਭਾਰਤ: ਯਸ਼ਸਵੀ ਜੈਸਵਾਲ, ਕੇਐਲ ਰਾਹੁਲ, ਦੇਵਦੱਤ ਪਡਿਕਲ, ਸ਼ੁਭਮਨ ਗਿੱਲ, ਰਿਸ਼ਭ ਪੰਤ, ਰਵਿੰਦਰ ਜਡੇਜਾ, ਧਰੁਵ ਜੁਰੇਲ, ਮਾਨਵ ਸੁਥਾਰ, ਕੁਲਦੀਪ ਯਾਦਵ, ਪ੍ਰਸਿਧ ਕ੍ਰਿਸ਼ਨਾ, ਮੁਹੰਮਦ ਸਿਰਾਜ।
ਸ਼੍ਰੀਲੰਕਾ: ਲਾਹਿਰੂ ਉਦਾਰਾ, ਨਿਸ਼ਾਨ ਫਰਨਾਂਡੋ, ਦਿਨੇਸ਼ ਚਾਂਦੀਮਲ, ਕਮਿੰਦੂ ਮੈਂਡਿਸ, ਧਨੰਜਯਾ ਡੀ ਸਿਲਵਾ (ਕਪਤਾਨ), ਨਿਰੋਸ਼ਨ ਡਿਕਵੇਲਾ (ਵਿਕਟਕੀਪਰ), ਸੋਨਲ ਦਿਨੁਸ਼ਾ, ਕੇਸਰਾ ਨੁਵੰਤਾ, ਪ੍ਰਭਾਤ ਜੈਸੂਰੀਆ, ਅਸਥਾ ਫਰਨਾਂਡੋ, ਲਾਹਿਰੂ ਕੁਮਾਰਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























