India Vs South Africa : ਗੁਹਾਟੀ ਟੈਸਟ ਦਾ ਅੱਜ ਦੂਜਾ ਦਿਨ ; ਮੁਥੁਸਾਮੀ ਅਤੇ ਕਾਈਲ ਵੇਰਿਨੇ ਦੱਖਣੀ ਅਫਰੀਕਾ ਦੀ ਪਾਰੀ ਨੂੰ ਵਧਾਉਣਗੇ ਅੱਗੇ
ਪਹਿਲੇ ਦਿਨ ਦੱਖਣੀ ਅਫਰੀਕਾ ਨੇ ਬਣਾਈਆਂ ਸਨ 247 ਦੌੜਾਂ

ਚੰਡੀਗੜ੍ਹ, 23ਨਵੰਬਰ(ਵਿਸ਼ਵ ਵਾਰਤਾ) India Vs South Africa : ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਦੋ ਟੈਸਟ ਮੈਚਾਂ ਦੀ ਲੜੀ ਦਾ ਦੂਜਾ ਮੈਚ ਗੁਹਾਟੀ ਦੇ ਬਾਰਸਾਪਾਰਾ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਅੱਜ ਬਾਰਸਾਪਾਰਾ ਸਟੇਡੀਅਮ ਵਿੱਚ ਮੈਚ ਦਾ ਦੂਜਾ ਦਿਨ ਹੈ। ਮੈਚ ਦੇ ਪਹਿਲੇ ਦਿਨ 22 ਨਵੰਬਰ ਨੂੰ ਦੱਖਣੀ ਅਫਰੀਕਾ ਨੇ 6 ਵਿਕਟਾਂ ਦੇ ਨੁਕਸਾਨ ‘ਤੇ 247 ਦੌੜਾਂ ਬਣਾਈਆਂ ਹਨ।
ਅੱਜ ਸੇਨੂਰਨ ਮੁਥੁਸਾਮੀ ਅਤੇ ਕਾਈਲ ਵੇਰਿਨੇ ਦੱਖਣੀ ਅਫਰੀਕਾ ਦੀ ਪਾਰੀ ਨੂੰ ਅੱਗੇ ਵਧਾਉਣਗੇ। ਪਹਿਲੇ ਦਿਨ ਭਾਰਤ ਲਈ ਕੁਲਦੀਪ ਯਾਦਵ ਨੇ 3 ਵਿਕਟਾਂ ਲਈਆਂ।

ਇਸ ਤੋਂ ਇਲਾਵਾ ਰਵਿੰਦਰ ਜਡੇਜਾ, ਮੁਹੰਮਦ ਸਿਰਾਜ ਅਤੇ ਜਸਪ੍ਰੀਤ ਬੁਮਰਾਹ ਨੇ ਇੱਕ-ਇੱਕ ਵਿਕਟ ਲਈ। ਅੱਜ ਦੂਜੇ ਦਿਨ ਦਾ ਖੇਡ ਐਤਵਾਰ ਨੂੰ ਸਵੇਰੇ 9 ਵਜੇ ਸ਼ੁਰੂ ਹੋਵੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























