India Vs South Africa 1st Test : ਪਹਿਲੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਭਾਰਤ ਨੇ ਬਣਾਈਆਂ 37 ਦੌੜਾਂ
ਦੱਖਣੀ ਅਫਰੀਕਾ 122 ਦੌੜਾਂ ਨਾਲ ਹੈ ਅੱਗੇ
ਭਾਰਤ ਵੱਲੋਂ ਜਸਪ੍ਰੀਤ ਬੁਮਰਾਹ ਨੇ ਕੀਤੀ ਸ਼ਾਨਦਾਰ ਗੇਂਦਬਾਜ਼ੀ ; ਲਈਆਂ 5 ਵਿਕਟਾਂ
ਚੰਡੀਗੜ੍ਹ, 14ਨਵੰਬਰ(ਵਿਸ਼ਵ ਵਾਰਤਾ) India Vs South Africa 1st Test : ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੈਚ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਪਹਿਲੇ ਦਿਨ ਦੇ ਖੇਡ ਦੇ ਅੰਤ ਤੱਕ, ਭਾਰਤ ਨੇ ਇੱਕ ਵਿਕਟ ਦੇ ਨੁਕਸਾਨ ‘ਤੇ 37 ਦੌੜਾਂ ਬਣਾ ਲਈਆਂ ਹਨ। ਕੇਐਲ ਰਾਹੁਲ 13 ਅਤੇ ਵਾਸ਼ਿੰਗਟਨ ਸੁੰਦਰ 6 ਦੌੜਾਂ ‘ਤੇ ਨਾਬਾਦ ਪਰਤੇ। ਇਸ ਤੋਂ ਪਹਿਲਾਂ ਯਸ਼ਸਵੀ ਜੈਸਵਾਲ 12 ਦੌੜਾਂ ਬਣਾ ਕੇ ਆਊਟ ਹੋਏ, ਜਿਨ੍ਹਾਂ ਨੂੰ ਮਾਰਕੋ ਜੈਨਸਨ ਨੇ ਬੋਲਡ ਕੀਤਾ।

ਦੱਸ ਦਈਏ ਕਿ ਕੋਲਕਾਤਾ ਟੈਸਟ ਦੇ ਪਹਿਲੇ ਦਿਨ ਦੱਖਣੀ ਅਫਰੀਕਾ ਭਾਰਤ ਤੋਂ 122 ਦੌੜਾਂ ਨਾਲ ਅੱਗੇ ਹੈ। ਸ਼ੁੱਕਰਵਾਰ ਨੂੰ ਮਾੜੀ ਰੌਸ਼ਨੀ ਕਾਰਨ ਸਿਰਫ਼ 75 ਓਵਰ ਹੀ ਖੇਡੇ ਗਏ। ਅੱਜ ਸ਼ੁੱਕਰਵਾਰ ਨੂੰ ਈਡਨ ਗਾਰਡਨ ਵਿੱਚ ਦੱਖਣੀ ਅਫਰੀਕਾ ਦੇ ਕਪਤਾਨ ਤੇਂਬਾ ਬਾਵੁਮਾ ਨੇ ਟਾਸ ਜਿੱਤਿਆ ਅਤੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਪਰ ਟੀਮ ਨੇ ਟੀ- ਬ੍ਰੇਕ ਤੱਕ, ਅੱਠ ਵਿਕਟਾਂ ਗੁਆ ਦਿੱਤੀਆਂ ਸਨ।

ਆਖਰੀ ਸੈਸ਼ਨ ਦੇ ਤੀਜੇ ਓਵਰ ਵਿੱਚ, ਜਸਪ੍ਰੀਤ ਬੁਮਰਾਹ ਨੇ ਸਾਈਮਨ ਹਾਰਮਰ ਅਤੇ ਕੇਸ਼ਵ ਮਹਾਰਾਜ ਨੂੰ ਆਊਟ ਕੀਤਾ, ਜਿਸ ਨਾਲ ਦੱਖਣੀ ਅਫ਼ਰੀਕੀ ਟੀਮ 159 ਦੌੜਾਂ ‘ਤੇ ਆਲ ਆਊਟ ਹੋ ਗਈ।

ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਪਾਰੀ ਵਿੱਚ 5 ਵਿਕਟਾਂ ਲਈਆਂ। ਮੁਹੰਮਦ ਸਿਰਾਜ ਅਤੇ ਕੁਲਦੀਪ ਯਾਦਵ ਨੇ 2-2 ਵਿਕਟਾਂ ਲਈਆਂ। ਅਕਸ਼ਰ ਪਟੇਲ ਨੇ ਇੱਕ ਵਿਕਟ ਲਈ।
𝙁𝙄𝙁𝙀𝙍 🖐️
A Jasprit Bumrah special in Kolkata 🔥
His 1⃣6⃣th five-wicket haul in Tests 🫡
Scorecard ▶️ https://t.co/okTBo3qxVH#INDvSA | @IDFCFIRSTBank | @Jaspritbumrah93 pic.twitter.com/XKOFIWpUvV
— BCCI (@BCCI) November 14, 2025
ਮਾੜੀ ਰੌਸ਼ਨੀ ਕਾਰਨ ਪਹਿਲੇ ਦਿਨ ਦੇ ਖੇਡ ਦਾ ਅੰਤ ਜਲਦੀ ਕਰ ਦਿੱਤਾ ਗਿਆ। ਸਿਰਫ਼ 75 ਓਵਰ ਸੁੱਟੇ ਗਏ। ਦਿਨ ਦੀ ਖੇਡ ਦੇ ਅੰਤ ਤੱਕ, ਭਾਰਤ ਨੇ ਇੱਕ ਵਿਕਟ ਲਈ 37 ਦੌੜਾਂ ਬਣਾਈਆਂ ਸਨ। ਕੇਐਲ ਰਾਹੁਲ 13 ਦੌੜਾਂ ਅਤੇ ਵਾਸ਼ਿੰਗਟਨ ਸੁੰਦਰ 6 ਦੌੜਾਂ ‘ਤੇ ਨਾਬਾਦ ਰਹੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
























