India vs Ireland : ਭਾਰਤੀ ਟੀਮ ਨੇ ਆਇਰਲੈਂਡ ਵਿਰੁੱਧ ਜਿੱਤਿਆ Toss
– ਜਾਣੋ ਕੀ ਲਿਆ ਫੈਸਲਾ
- ਵੈਭਵ ਸੂਰਿਆਵੰਸ਼ੀ ਨੂੰ ਨਹੀਂ ਮਿਲਿਆ ਮੌਕਾ! ਦੇਖੋ ਪਲੇਇੰਗ- 11
ਨਵੀ ਦਿੱਲੀ, 26 ਜੂਨ 2026 (ਵਿਸ਼ਵ ਵਾਰਤਾ): ਭਾਰਤ ਅਤੇ ਆਇਰਲੈਂਡ ਵਿਚਾਲੇ ਦੋ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੁਕਾਬਲਾ ਅੱਜ ਖੇਡਿਆ ਜਾ ਰਿਹਾ ਹੈ। ਦੋਵਾਂ ਟੀਮਾਂ ਵਿਚਾਲੇ ਇਹ ਮੁਕਾਬਲਾ ਬੇਲਫਾਸਟ ਦੇ ਸਿਵਲ ਸਰਵਿਸ ਕ੍ਰਿਕਟ ਕਲੱਬ ਵਿੱਚ ਹੈ। ਇਸ ਮੈਚ ਵਿੱਚ ਟੀਮ ਇੰਡੀਆ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਟਾਸ ਜਿੱਤਣ ਤੋਂ ਬਾਅਦ ਭਾਰਤੀ ਕਪਤਾਨ ਸ਼੍ਰੇਅਸ ਅਈਅਰ ਨੇ ਕਿਹਾ ਕਿ ਪਿੱਚ ਅਤੇ ਹਾਲਾਤ ਨੂੰ ਦੇਖਦੇ ਹੋਏ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਟੀਮ ਦੇ ਜ਼ਿਆਦਾਤਰ ਖਿਡਾਰੀ ਪਹਿਲੀ ਵਾਰ ਆਇਰਲੈਂਡ ਵਿੱਚ ਖੇਡ ਰਹੇ ਹਨ, ਇਸ ਲਈ ਜਲਦੀ ਤੋਂ ਜਲਦੀ ਇੱਥੋਂ ਦੇ ਹਾਲਾਤ ਦੇ ਅਨੁਕੂਲ ਢਲਣਾ ਜ਼ਰੂਰੀ ਹੈ।
ਅਈਅਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੂੰ ਇਸ ਮੈਚ ਵਿੱਚ ਮੌਕਾ ਨਹੀਂ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਟੀਮ ਫਿਲਹਾਲ ਤਜਰਬੇਕਾਰ ਖਿਡਾਰੀਆਂ ‘ਤੇ ਭਰੋਸਾ ਜਤਾ ਰਹੀ ਹੈ ਅਤੇ ਵੈਭਵ ਨੂੰ ਸਹੀ ਸਮਾਂ ਆਉਣ ‘ਤੇ ਮੌਕਾ ਮਿਲੇਗਾ।
ਭਾਰਤ:
ਸੰਜੂ ਸੈਮਸਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ, ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ, ਸ਼ਿਵਮ ਦੁਬੇ, ਅਕਸ਼ਰ ਪਟੇਲ, ਸੂਰਿਆਂਸ਼ ਸ਼ੈਡਗੇ, ਹਰਸ਼ਿਤ ਰਾਣਾ, ਪ੍ਰਸਿੱਧ ਕ੍ਰਿਸ਼ਨਾ, ਅਰਸ਼ਦੀਪ ਸਿੰਘ, ਵੈਭਵ ਸੂਰਿਆਵੰਸ਼ੀ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਪ੍ਰਿੰਸ ਯਾਦਵ।
ਆਇਰਲੈਂਡ:
ਟਿਮ ਟੈਕਟਰ, ਰੌਸ ਅਡਾਇਰ, ਹੈਰੀ ਟੈਕਟਰ, ਲੋਰਕਨ ਟਕਰ (ਵਿਕਟਕੀਪਰ/ਕਪਤਾਨ), ਗੈਰੇਥ ਡੇਲਾਨੀ, ਸਟੀਫਨ ਡੋਹੇਨੀ, ਜਾਰਜ ਡੌਕਰੇਲ, ਬੈਂਜਾਮਿਨ ਕੈਲਿਟਜ਼, ਮੈਥਿਊ ਹੰਫਰੀਜ਼, ਰੂਬੇਨ ਵਿਲਸਨ, ਗੈਵਿਨ ਹੋਏ, ਜੈ ਮੂੰਦਰਾ, ਲਿਆਮ ਮੈਕਾਰਥੀ, ਮੈਥਿਊ ਹਾਲਾਰਡ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























