ਭਾਰਤ – ਇੰਗਲੈਂਡ ਵਿਚਾਲੇ ਤੀਜੇ T20 ਮੈਚ ਲਈ ਪਲੇਇੰਗ ਇਲੈਵਨ ਦਾ ਐਲਾਨ
– ਮੰਗਲਵਾਰ ਨੂੰ ਹੋਵੇਗਾ ਮੁਕਾਬਲਾ
ਨਵੀ ਦਿੱਲੀ, 6 ਜੁਲਾਈ 2026 (ਵਿਸ਼ਵ ਵਾਰਤਾ): ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਟੀ-20 ਮੈਚਾਂ ਦੀ ਸੀਰੀਜ਼ ਖੇਡੀ ਜਾ ਰਹੀ ਹੈ। ਦੋ ਮੈਚ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਇੰਗਲੈਂਡ ਦੀ ਟੀਮ ਨੇ ਅਜੇ ਲੀਡ ਬਣਾਈ ਹੋਈ ਹੈ। ਸੀਰੀਜ਼ ਦਾ ਤੀਜਾ ਅਤੇ ਅਹਿਮ ਮੁਕਾਬਲਾ ਮੰਗਲਵਾਰ ਨੂੰ ਟ੍ਰੈਂਟ ਬ੍ਰਿਜ ਵਿੱਚ ਖੇਡਿਆ ਜਾਵੇਗਾ। ਇਸ ਦੌਰਾਨ ਮੈਚ ਤੋਂ ਇੱਕ ਦਿਨ ਪਹਿਲਾਂ ਹੀ ਇੰਗਲੈਂਡ ਕ੍ਰਿਕਟ ਬੋਰਡ ਵੱਲੋਂ ਇਸ ਮੈਚ ਲਈ ਪਲੇਇੰਗ ਇਲੈਵਨ ਦਾ ਐਲਾਨ ਕਰ ਦਿੱਤਾ ਗਿਆ ਹੈ।
ਇੰਗਲੈਂਡ ਨੇ ਤੀਜੇ ਟੀ-20 ਲਈ ਇੱਕ ਦਿਨ ਪਹਿਲਾਂ ਟੀਮ ਦਾ ਐਲਾਨ ਕਰ ਦਿੱਤਾ ਹੈ। ਖ਼ਾਸ ਗੱਲ ਇਹ ਹੈ ਕਿ ਤੀਜੇ ਮੈਚ ਲਈ ਪਲੇਇੰਗ ਇਲੈਵਨ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਯਾਨੀ ਜੋ ਟੀਮ ਪਿਛਲੇ ਮੈਚ ਵਿੱਚ ਖੇਡੀ ਸੀ, ਉਹੀ ਇਸ ਅਗਲੇ ਮੈਚ ਵਿੱਚ ਵੀ ਖੇਡਦੀ ਹੋਈ ਨਜ਼ਰ ਆਵੇਗੀ। ਟੀਮ ਨੇ ਪਿਛਲਾ ਮੈਚ ਚਾਰ ਵਿਕਟਾਂ ਨਾਲ ਜਿੱਤਿਆ ਸੀ, ਇਸ ਲਈ ਉਸਦੇ ਹੌਸਲੇ ਹੋਰ ਵੀ ਬੁਲੰਦ ਹਨ। ਭਾਰਤੀ ਟੀਮ ਦੀ ਪਲੇਇੰਗ ਇਲੈਵਨ ਦਾ ਐਲਾਨ ਟਾਸ ਦੇ ਸਮੇਂ ਹੀ ਹੋਵੇਗਾ।
ਇੰਗਲੈਂਡ ਦੀ ਪਲੇਇੰਗ ਇਲੈਵਨ
ਫਿਲ ਸਾਲਟ, ਜੋਸ ਬਟਲਰ, ਹੈਰੀ ਬ੍ਰੂਕ (ਕਪਤਾਨ), ਜੈਕਬ ਬੈਥਲ, ਟੌਮ ਬੈਂਟਨ, ਸੈਮ ਕਰਨ, ਵਿਲ ਜੈਕਸ, ਲਿਆਮ ਡੌਸਨ, ਜੋਫਰਾ ਆਰਚਰ, ਆਦਿਲ ਰਾਸ਼ਿਦ, ਜੋਸ਼ ਟੰਗ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























