India vs England : ਲੀਡਜ਼ ਟੈਸਟ ਦਾ ਅੱਜ ਪੰਜਵਾਂ ਦਿਨ
ਅੱਜ ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ ਆਖਰੀ ਦਿਨ ਦਾ ਖੇਡ
ਚੰਡੀਗੜ੍ਹ, 24ਜੂਨ(ਵਿਸ਼ਵ ਵਾਰਤਾ)India vs England : ਤੇਂਦੁਲਕਰ-ਐਂਡਰਸਨ ਟਰਾਫੀ ਦਾ ਪਹਿਲਾ ਟੈਸਟ ਲੀਡਜ਼ ਕ੍ਰਿਕਟ ਗਰਾਊਂਡ ‘ਤੇ ਖੇਡਿਆ ਜਾ ਰਿਹਾ ਹੈ। ਅੱਜ ਮੈਚ ਦਾ ਪੰਜਵਾਂ ਤੇ ਆਖਰੀ ਦਿਨ ਹੈ। ਪਹਿਲੇ ਟੈਸਟ ਦੇ ਚੌਥੇ ਦਿਨ(ਸੋਮਵਾਰ ਨੂੰ) ਭਾਰਤੀ ਪਾਰੀ 364 ਦੌੜਾਂ ‘ਤੇ ਆਲ ਆਊਟ ਹੋ ਗਈ। ਭਾਰਤ ਨੇ ਇੰਗਲੈਂਡ ਨੂੰ 371 ਦੌੜਾਂ ਦਾ ਟੀਚਾ ਦਿੱਤਾ। ਇੰਗਲੈਂਡ ਨੇ ਸਟੰਪ ਤੱਕ ਬਿਨਾਂ ਕਿਸੇ ਵਿਕਟ ਦੇ 21 ਦੌੜਾਂ ਬਣਾਈਆਂ ਹਨ। ਬੇਨ ਡਕੇਟ ਅਤੇ ਜੈਕ ਕਰੌਲੀ ਅਜੇਤੂ ਵਾਪਸ ਪਰਤੇ। ਹੁਣ ਇੰਗਲੈਂਡ ਨੂੰ ਮੈਚ ਜਿੱਤਣ ਲਈ 350 ਦੌੜਾਂ ਦੀ ਲੋੜ ਹੈ। ਅੱਜ ਪੰਜਵੇਂ ਦਿਨ ਦਾ ਖੇਡ ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ।

ਭਾਰਤ ਨੇ ਸੋਮਵਾਰ ਨੂੰ ਲੀਡਜ਼ ਦੇ ਹੈਡਿੰਗਲੇ ਕ੍ਰਿਕਟ ਸਟੇਡੀਅਮ ਵਿੱਚ 90/2 ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ। ਭਾਰਤ ਵੱਲੋਂ ਰਿਸ਼ਭ ਪੰਤ ਅਤੇ ਕੇਐਲ ਰਾਹੁਲ ਨੇ ਸ਼ਾਨਦਾਰ ਸੈਂਕੜੇ ਲਗਾਏ।
https://x.com/BCCI/status/1937192913035030676

ਜ਼ਿਕਰਯੋਗ ਹੈ ਕਿ ਇੰਗਲੈਂਡ ਪਹਿਲੀ ਪਾਰੀ ਵਿੱਚ 465 ਅਤੇ ਭਾਰਤ ਪਹਿਲੀ ਪਾਰੀ ਵਿੱਚ 471 ਦੌੜਾਂ ‘ਤੇ ਆਲ ਆਊਟ ਹੋ ਗਿਆ ਸੀ। ਭਾਰਤ ਨੂੰ ਪਹਿਲੀ ਪਾਰੀ ਵਿੱਚ 6 ਦੌੜਾਂ ਦੀ ਲੀਡ ਮਿਲੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
























