India Vs England : ਭਾਰਤ ਦੀ ਸ਼ਾਨਦਾਰ ਜਿੱਤ ; ਪੰਜਵੇਂ ਟੀ-20 ‘ਚ ਇੰਗਲੈਂਡ ਨੂੰ 150 ਦੌੜਾਂ ਨਾਲ ਹਰਾਇਆ
ਚੰਡੀਗੜ੍ਹ, 3ਫਰਵਰੀ(ਵਿਸ਼ਵ ਵਾਰਤਾ) ਅਭਿਸ਼ੇਕ ਸ਼ਰਮਾ ਦੇ ਧਮਾਕੇਦਾਰ ਸੈਂਕੜੇ ਨਾਲ ਭਾਰਤ ਨੇ ਪੰਜਵਾਂ ਟੀ-20 ਜਿੱਤ ਲਿਆ।
248 ਦੌੜਾਂ ਦਾ ਪਿੱਛਾ ਕਰ ਰਹੀ ਇੰਗਲੈਂਡ ਦੀ ਟੀਮ ਭਾਰਤੀ ਗੇਂਦਬਾਜ਼ਾਂ ਸਾਹਮਣੇ ਟਿਕ ਨਹੀਂ ਸਕੀ ਅਤੇ 10.3 ਓਵਰਾਂ ਵਿੱਚ 97 ਦੌੜਾਂ ‘ਤੇ ਆਲ ਆਊਟ ਹੋ ਗਈ। ਭਾਰਤੀ ਟੀਮ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਇੰਗਲੈਂਡ ਨੂੰ 150 ਦੌੜਾਂ ਨਾਲ ਹਰਾਇਆ। ਇਸ ਜਿੱਤ ਦੇ ਨਾਲ ਹੀ ਭਾਰਤ ਨੇ 4-1 ਨਾਲ ਸੀਰੀਜ਼ ਤੇ ਕਬਜਾ ਕਰ ਲਿਆ। ਪਲੇਅਰ ਆਫ ਦਿ ਸੀਰੀਜ਼ ਵਰੁਣ ਚੱਕਰਵਰਤੀ ਨੇ 14 ਵਿਕਟਾਂ ਲਈਆਂ। ਅਭਿਸ਼ੇਕ ਨੇ ਧਮਾਕੇਦਾਰ ਪਾਰੀ ਖੇਡਦਿਆਂ 135 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਮੁਹੰਮਦ ਸ਼ਮੀ ਨੇ 3 ਵਿਕਟਾਂ ਲਈਆਂ। ਇੰਗਲੈਂਡ ਲਈ ਫਿਲ ਸਾਲਟ ਨੇ 55 ਦੌੜਾਂ ਬਣਾਈਆਂ, ਜਦੋਂ ਕਿ ਬ੍ਰਾਇਡਨ ਕਾਰਸੇ ਨੇ 3 ਵਿਕਟਾਂ ਲਈਆਂ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/