India vs England : ਲੀਡਜ਼ ਟੈਸਟ ; ਤੀਜੇ ਦਿਨ ਦਾ ਖੇਡ ਜਾਰੀ
465 ਦੌੜਾਂ ‘ਤੇ ਸਿਮਟੀ ਇੰਗਲੈਂਡ ਦੀ ਪੂਰੀ ਟੀਮ
ਜਸਪ੍ਰੀਤ ਬੁਮਰਾਹ ਨੇ ਕੀਤੀ ਸ਼ਾਨਦਾਰ ਗੇਂਦਬਾਜ਼ੀ- ਲਈਆਂ 5 ਵਿਕਟਾਂ
ਭਾਰਤ ਪਹਿਲੀ ਪਾਰੀ ਵਿੱਚ ਇੰਨੀਆਂ ਦੌੜਾਂ ਨਾਲ ਹੈ ਅੱਗੇ

ਚੰਡੀਗੜ੍ਹ, 22ਜੂਨ(ਵਿਸ਼ਵ ਵਾਰਤਾ) India vs England : ਤੇਂਦੁਲਕਰ-ਐਂਡਰਸਨ ਟਰਾਫੀ ਦਾ ਪਹਿਲਾ ਟੈਸਟ ਲੀਡਜ਼ ਕ੍ਰਿਕਟ ਗਰਾਊਂਡ ‘ਤੇ ਖੇਡਿਆ ਜਾ ਰਿਹਾ ਹੈ। ਅੱਜ ਤੀਜੇ ਦਿਨ ਦਾ ਖੇਡ ਜਾਰੀ ਹੈ। ਪਹਿਲੇ ਟੈਸਟ ਵਿੱਚ ਭਾਰਤ ਨੇ ਇੰਗਲੈਂਡ ਵਿਰੁੱਧ ਪਹਿਲੀ ਪਾਰੀ ਵਿੱਚ 6 ਦੌੜਾਂ ਦੀ ਬੜ੍ਹਤ ਲੈ ਲਈ ਹੈ। ਅੱਜ (ਐਤਵਾਰ ਨੂੰ) ਭਾਰਤੀ ਗੇਂਦਬਾਜ਼ਾਂ ਨੇ ਅੰਗਰੇਜ਼ੀ ਟੀਮ ਨੂੰ 465 ਦੌੜਾਂ ‘ਤੇ ਆਊਟ ਕਰ ਦਿੱਤਾ। ਇਸ ਨਾਲ ਭਾਰਤ ਨੇ ਪਹਿਲੀ ਪਾਰੀ ਵਿੱਚ 6 ਦੌੜਾਂ ਦੀ ਲੀਡ ਹਾਸਲ ਕਰ ਲਈ ਹੈ। ਭਾਰਤ ਲਈ ਜਸਪ੍ਰੀਤ ਬੁਮਰਾਹ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਬੁਮਰਾਹ ਨੇ 5 ਵਿਕਟਾਂ ਲਈਆਂ। ਇਸ ਤੋਂ ਇਲਾਵਾ ਪ੍ਰਸਿਧ ਕ੍ਰਿਸ਼ਨਾ ਨੇ 3 ਅਤੇ ਮੁਹੰਮਦ ਸਿਰਾਜ ਨੇ 2 ਵਿਕਟਾਂ ਲਈਆਂ।

https://x.com/BCCI/status/1936802822659457471
ਦੱਸ ਦਈਏ ਕਿ ਟੈਸਟ ਦੇ ਪਹਿਲੇ ਦਿਨ(ਸ਼ੁੱਕਰਵਾਰ ਨੂੰ) ਭਾਰਤ ਨੇ ਇੰਗਲੈਂਡ ਵਿਰੁੱਧ ਮਜ਼ਬੂਤ ਸ਼ੁਰੂਆਤ ਕੀਤੀ। ਦੂਜੇ ਦਿਨ(ਸ਼ਨੀਵਾਰ ਨੂੰ) ਭਾਰਤੀ ਟੀਮ 471 ਦੌੜਾਂ ‘ਤੇ ਆਲ ਆਊਟ ਹੋ ਗਈ। ਭਾਰਤ ਨੇ ਪਹਿਲੀ ਪਾਰੀ ਵਿੱਚ 471 ਦੌੜਾਂ ਬਣਾਈਆਂ ਸਨ। ਅੱਜ ਮੈਚ ਦੇ ਤੀਜੇ ਦਿਨ ਲੀਡਜ਼ ਦੇ ਹੈਡਿੰਗਲੇ ਕ੍ਰਿਕਟ ਸਟੇਡੀਅਮ ਵਿੱਚ ਇੰਗਲੈਂਡ ਨੇ 209/3 ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ।

ਓਲੀ ਪੋਪ 106, ਹੈਰੀ ਬਰੂਕ 99 ਅਤੇ ਬੇਨ ਡਕੇਟ 62 ਦੌੜਾਂ ਬਣਾ ਕੇ ਆਊਟ ਹੋ ਗਏ। ਜੈਮੀ ਸਮਿਥ ਨੇ 40 ਅਤੇ ਕ੍ਰਿਸ ਵੋਕਸ ਨੇ 38 ਦੌੜਾਂ ਬਣਾਈਆਂ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























