ਭਾਰਤ-ਆਇਰਲੈਂਡ T20 ਸੀਰੀਜ਼ ਦੇ ਸਮੇਂ ‘ਚ ਵੱਡਾ ਬਦਲਾਅ
– ਜਾਣੋ ਕਿਉਂ ਬਦਲੀ ਭਾਰਤ-ਆਇਰਲੈਂਡ ਮੈਚਾਂ ਦੀ ਟਾਈਮਿੰਗ
ਨਵੀ ਦਿੱਲੀ, 25 ਜੂਨ 2026 (ਵਿਸ਼ਵ ਵਾਰਤਾ) : ਭਾਰਤ ਬਨਾਮ ਆਇਰਲੈਂਡ ਟੀ-20 ਸੀਰੀਜ਼ ਦਾ ਆਗਾਜ਼ 26 ਜੂਨ ਤੋਂ ਹੋਣ ਜਾ ਰਿਹਾ ਹੈ। ਸੀਰੀਜ਼ ਵਿੱਚ ਦੋ ਮੈਚ ਖੇਡੇ ਜਾਣਗੇ। ਭਾਰਤੀ ਟੀਮ ਇਸ ਦੌਰਾਨ ਕਾਫੀ ਬਦਲੀ ਹੋਈ ਨਜ਼ਰ ਆਵੇਗੀ। ਇਸ ਦੇ ਨਾਲ ਹੀ ਖਬਰ ਹੈ ਕਿ ਮੈਚ ਦਾ ਸਮਾਂ ਵੀ ਬਦਲਿਆ ਹੈ।
26 ਅਤੇ 28 ਜੂਨ ਨੂੰ ਹੋਣ ਵਾਲੇ ਦੋਵਾਂ ਮੈਚਾਂ ਦੀ ਟਾਈਮਿੰਗ ਬਦਲ ਦਿੱਤੀ ਗਈ ਹੈ। ਦੋਵੇਂ ਮੁਕਾਬਲੇ ਸ਼ਾਮ 7 ਵਜੇ ਦੀ ਬਜਾਏ ਇੱਕ ਘੰਟਾ ਪਹਿਲਾਂ 6 ਵਜੇ ਸ਼ੁਰੂ ਹੋਣਗੇ। ਆਇਰਲੈਂਡ ਕ੍ਰਿਕਟ ਬੋਰਡ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
ਇਸ ਫੈਸਲੇ ਦੀ ਵਜ੍ਹਾ ਵਿਮੈਂਸ ਟੀ-20 ਵਰਲਡ ਕੱਪ ਦੇ ਮੈਚਾਂ ਦਾ ਆਪਸੀ ਟਕਰਾਅ ਹੈ। ਵਿਮੈਂਸ ਵਰਲਡ ਕੱਪ ਵਿੱਚ 28 ਜੂਨ ਨੂੰ ਭਾਰਤ-ਆਸਟ੍ਰੇਲੀਆ ਦਾ ਮੈਚ ਸ਼ਾਮ 7 ਵਜੇ ਤੋਂ ਖੇਡਿਆ ਜਾਵੇਗਾ। ਇਸੇ ਕਰਕੇ ਆਇਰਲੈਂਡ ਸੀਰੀਜ਼ ਦੇ ਮੈਚ ਇੱਕ ਘੰਟਾ ਪਹਿਲਾਂ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਪਹਿਲਾਂ ਭਾਰਤ ਅਤੇ ਇੰਗਲੈਂਡ ਵਿਚਾਲੇ 1 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਪੰਜ ਮੈਚਾਂ ਦੀ ਟੀ-20 ਸੀਰੀਜ਼ ਦੇ ਮੈਚਾਂ ਦੇ ਸਮੇਂ ਵਿੱਚ ਵੀ ਬਦਲਾਅ ਕੀਤਾ ਜਾ ਚੁਕਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























