ਭਾਰਤ-ਅਫ਼ਗਾਨਿਸਤਾਨ T20 ਲੜੀ ਦਾ ਬਦਲ ਸਕਦਾ ਹੈ ਸ਼ਡਿਊਲ, ਅੰਤਿਮ ਫੈਸਲੇ ‘ਤੇ ਟਿਕੀਆਂ ਨਜ਼ਰਾਂ
ਨਵੀ ਦਿੱਲੀ, 21 ਅਗਸਤ (ਵਿਸ਼ਵ ਵਾਰਤਾ): ਭਾਰਤ ਅਤੇ ਅਫ਼ਗਾਨਿਸਤਾਨ ਵਿਚਕਾਰ ਸਤੰਬਰ ਵਿੱਚ ਤਿੰਨ ਟੀ-20 ਇੰਟਰਨੈਸ਼ਨਲ ਮੈਚਾਂ ਦੀ ਲੜੀ ਖੇਡੀ ਜਾਵੇਗੀ। ਪਰ ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਦੇ ਸ਼ਡਿਊਲ ਵਿੱਚ ਬਦਲਾਅ ਹੋ ਸਕਦਾ ਹੈ। ਬੀ.ਸੀ.ਸੀ.ਆਈ. (BCCI) ਅਤੇ ਅਫ਼ਗਾਨਿਸਤਾਨ ਕ੍ਰਿਕਟ ਬੋਰਡ ਵਿਚਕਾਰ ਇਸ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ। ਉਮੀਦ ਹੈ ਕਿ ਜਲਦ ਹੀ ਬਦਲਾਅ ਦਾ ਐਲਾਨ ਕਰ ਦਿੱਤਾ ਜਾਵੇਗਾ। ਤਾਰੀਖ਼ਾਂ ਵਿੱਚ ਹਲਕਾ ਜਿਹਾ ਫੇਰਬਦਲ ਕੀਤਾ ਜਾ ਸਕਦਾ ਹੈ।
ਅਗਲੇ ਮਹੀਨੇ ਅਫ਼ਗਾਨਿਸਤਾਨ ਦੀ ਟੀਮ ਭਾਰਤ ਦੇ ਦੌਰੇ ‘ਤੇ ਆਵੇਗੀ। ਇਸ ਦੌਰਾਨ ਟੀ-20 ਮੈਚ ਖੇਡੇ ਜਾਣਗੇ। ਇਹ ਲੜੀ ਭਾਰਤ ਵਿੱਚ ਹੋਵੇਗੀ, ਪਰ ਇਸ ਦੀ ਮੇਜ਼ਬਾਨੀ ਅਫ਼ਗਾਨਿਸਤਾਨ ਕ੍ਰਿਕਟ ਬੋਰਡ ਕਰ ਰਿਹਾ ਹੈ। ਲੜੀ ਦੇ ਤਿੰਨੋਂ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡੇ ਜਾਣਗੇ।
ਇਸ ਵਿਚਕਾਰ ਪਤਾ ਲੱਗਿਆ ਹੈ ਕਿ ਏ.ਸੀ.ਬੀ. (ACB) ਯਾਨੀ ਅਫ਼ਗਾਨਿਸਤਾਨ ਕ੍ਰਿਕਟ ਬੋਰਡ ਮੈਚ ਦੀਆਂ ਤਾਰੀਖ਼ਾਂ ਵਿੱਚ ਬਦਲਾਅ ਕਰਨਾ ਚਾਹੁੰਦਾ ਹੈ। ਪਹਿਲਾਂ ਐਲਾਨ ਕੀਤਾ ਗਿਆ ਸੀ ਕਿ ਪਹਿਲਾ ਮੈਚ 13 ਸਤੰਬਰ ਨੂੰ ਹੋਵੇਗਾ, ਦੂਜਾ ਮੈਚ 15 ਅਤੇ ਤੀਜਾ 17 ਸਤੰਬਰ ਨੂੰ ਖੇਡਿਆ ਜਾਵੇਗਾ। ਪਰ ਹੁਣ ਪਹਿਲਾ ਮੈਚ 11 ਸਤੰਬਰ ਨੂੰ ਹੋਣ ਦੀ ਸੰਭਾਵਨਾ ਹੈ। ਦੂਜਾ ਮੈਚ 13 ਅਤੇ ਤੀਜਾ 14 ਸਤੰਬਰ ਨੂੰ ਕਰਵਾਉਣ ਦੀ ਗੱਲ ਚੱਲ ਰਹੀ ਹੈ। ਅਫ਼ਗਾਨਿਸਤਾਨ ਬੋਰਡ ਦੇ ਅਧਿਕਾਰੀਆਂ ਨੂੰ ਉਮੀਦ ਹੈ ਕਿ ਬੀ.ਸੀ.ਸੀ.ਆਈ. (BCCI) ਇਹ ਪ੍ਰਸਤਾਵ ਸਵੀਕਾਰ ਕਰ ਸਕਦਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























