IND W vs SL W : ਭਾਰਤ – ਸ਼੍ਰੀਲੰਕਾ ਵਿਚਾਲੇ 5 ਮੈਚਾਂ ਦੀ ਟੀ-20 ਲੜੀ ਦਾ ਆਖਰੀ ਮੈਚ ਜਾਰੀ, ਭਾਰਤ ਨੇ ਸ਼੍ਰੀਲੰਕਾ ਸਾਹਮਣੇ ਰੱਖਿਆ ਟੀਚਾ
– ਹਰਮਨਪ੍ਰੀਤ ਨੇ ਜੜਿਆ ਸ਼ਾਨਦਾਰ ਅਰਧ ਸੈਂਕੜਾ
ਨਵੀ ਦਿੱਲੀ, 30 ਦਸੰਬਰ 2025 (ਵਿਸ਼ਵ ਵਾਰਤਾ): ਭਾਰਤ ਅਤੇ ਸ਼੍ਰੀਲੰਕਾ ਦੀਆਂ ਮਹਿਲਾ ਟੀਮਾਂ ਵਿਚਕਾਰ 5 ਮੈਚਾਂ ਦੀ ਟੀ-20 ਲੜੀ ਦਾ ਆਖਰੀ ਮੈਚ ਤਿਰੂਵਨੰਤਪੁਰਮ ਵਿੱਚ ਖੇਡਿਆ ਜਾ ਰਿਹਾ ਹੈ। ਇਹ ਪੰਜ ਮੈਚਾਂ ਦੀ ਟੀ-20 ਲੜੀ ਦਾ ਆਖਰੀ ਮੈਚ ਹੈ। ਭਾਰਤ ਨੇ ਪਿਛਲੇ ਸਾਰੇ ਚਾਰ ਮੈਚ ਜਿੱਤ ਲਏ ਹਨ। ਅੱਜ ਭਾਰਤੀ ਮਹਿਲਾ ਟੀਮ ਨੇ ਟੀ-20 ਸੀਰੀਜ਼ ਦੇ 5ਵੇਂ ਮੈਚ ਵਿੱਚ ਸ਼੍ਰੀਲੰਕਾ ਨੂੰ 176 ਦੌੜਾਂ ਦਾ ਟੀਚਾ ਦਿੱਤਾ ਹੈ।

ਦੱਸ ਦਈਏ ਕਿ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 7 ਵਿਕਟਾਂ ‘ਤੇ 175 ਦੌੜਾਂ ਬਣਾਈਆਂ। ਕਪਤਾਨ ਹਰਮਨਪ੍ਰੀਤ ਕੌਰ ਨੇ 43 ਗੇਂਦਾਂ ‘ਤੇ 68 ਦੌੜਾਂ ਬਣਾਈਆਂ, ਜਦੋਂ ਕਿ ਅਰੁੰਧਤੀ ਰੈੱਡੀ ਨੇ 11 ਗੇਂਦਾਂ ‘ਤੇ 27 ਦੌੜਾਂ ਬਣਾਈਆਂ। ਅਮਨਜੋਤ ਕੌਰ ਨੇ 21 ਦੌੜਾਂ ਬਣਾਈਆਂ। ਭਾਰਤੀ ਟੀਮ ਇੰਡੀਆ ਨੇ ਪਿਛਲਾ ਮੈਚ 30 ਦੌੜਾਂ ਨਾਲ ਜਿੱਤਿਆ ਸੀ ਅਤੇ 4-0 ਨਾਲ ਅੱਗੇ ਹੈ।
ਸ਼੍ਰੀਲੰਕਾ ਨੇ ਆਪਣੀ ਪਲੇਇੰਗ 11 ਵਿੱਚ ਦੋ ਬਦਲਾਅ ਕੀਤੇ। ਮਲਸ਼ਾ ਸ਼ਹਿਨੀ ਅਤੇ ਕਾਵਿਆ ਕਵਿੰਡੀ ਦੀ ਜਗ੍ਹਾ ਇਨੋਕਾ ਰਣਵੀਰਾ ਅਤੇ ਮਲਕੀ ਮਦਾਰਾ ਦੀ ਵਾਪਸੀ ਹੋਈ। ਭਾਰਤ ਲਈ ਜੀ. ਕਮਾਲਿਨੀ ਨੇ ਆਪਣਾ ਡੈਬਿਊ ਕੀਤਾ ਅਤੇ ਸਨੇਹ ਰਾਣਾ ਨੇ ਵਾਪਸੀ ਕੀਤੀ। ਜੀ ਕਮਲਿਨੀ ਨੂੰ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਡੈਬਿਊ ਕੈਪ ਭੇਟ ਕੀਤੀ।
ਦੋਵੇਂ ਟੀਮਾਂ –
ਭਾਰਤ: ਸ਼ੈਫਾਲੀ ਵਰਮਾ, ਜੀ ਕਮਲਿਨੀ, ਹਰਲੀਨ ਦਿਓਲ, ਹਰਮਨਪ੍ਰੀਤ ਕੌਰ (ਕਪਤਾਨ), ਰਿਚਾ ਘੋਸ਼ (ਵਿਕਟਕੀਪਰ), ਦੀਪਤੀ ਸ਼ਰਮਾ, ਅਮਨਜੋਤ ਕੌਰ, ਸਨੇਹ ਰਾਣਾ, ਅਰੁੰਧਤੀ ਰੈੱਡੀ, ਵੈਸ਼ਨਵੀ ਸ਼ਰਮਾ, ਅਤੇ ਸ਼੍ਰੀ ਚਰਨੀ।
ਸ਼੍ਰੀਲੰਕਾ: ਚਮਾਰੀ ਅਟਾਪੱਟੂ (ਕਪਤਾਨ), ਹਸੀਨੀ ਪਰੇਰਾ, ਹਰਸ਼ਿਤਾ ਸਮਰਾਵਿਕਰਮਾ, ਇਮੇਸ਼ਾ ਦੁਲਾਨੀ, ਕਵੀਸ਼ਾ ਦਿਲਹਾਰੀ, ਨੀਲਾਕਸ਼ੀ ਡੀ ਸਿਲਵਾ, ਕੁਸ਼ਿਨੀ ਨੁਥਿਆਂਗਨਾ, ਰਸ਼ਮਿਕਾ ਸੇਵਾਂਦੀ, ਮਲਕੀ ਮਦਾਰਾ, ਇਨੋਕਾ ਰਣਵੀਰਾ, ਨਿਮਾਸ਼ਾ ਮੀਪਾਗੇ ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























