IND W vs SA W : ਭਾਰਤੀ ਮਹਿਲਾ ਟੀਮ ਦੀ ਪਹਿਲੀ ਹਾਰ! ਸਾਊਥ ਅਫ਼ਰੀਕਾ ਨੇ 6 ਵਿਕਟਾਂ ਨਾਲ ਦਿੱਤੀ ਮਾਤ
ਨਵੀ ਦਿੱਲੀ, 21 ਜੂਨ 2026 (ਵਿਸ਼ਵ ਵਾਰਤਾ): ਮਹਿਲਾ ਟੀ-20 ਵਰਲਡ ਕੱਪ 2026 ਵਿੱਚ ਟੀਮ ਇੰਡੀਆ ਨੇ ਆਪਣਾ ਤੀਜਾ ਮੈਚ ਮੈਨਚੈਸਟਰ ਦੇ ਓਲਡ ਟ੍ਰੈਫਰਡ ਸਟੇਡੀਅਮ ਵਿੱਚ ਸਾਊਥ ਅਫ਼ਰੀਕਾ ਨਾਲ ਖੇਡਿਆ। ਇਸ ਮੈਚ ਵਿੱਚ ਸਾਊਥ ਅਫ਼ਰੀਕਾ ਨੇ 6 ਵਿਕਟਾਂ ਨਾਲ ਜਿੱਤ ਦਰਜ ਕੀਤੀ।

ਮੁਕਾਬਲੇ ਵਿੱਚ ਟੀਮ ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟੀਮ ਇੰਡੀਆ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ‘ਤੇ 158 ਦੌੜਾਂ ਬਣਾਉਣ ਵਿੱਚ ਕਾਮਯਾਬ ਰਹੀ। ਸਾਊਥ ਅਫ਼ਰੀਕਾ ਨੇ 159 ਦੌੜਾਂ ਦੇ ਟਾਰਗੇਟ ਨੂੰ 19.1 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ‘ਤੇ ਹਾਸਲ ਕਰ ਲਿਆ।
ਸਾਊਥ ਅਫ਼ਰੀਕਾ ਦੀ ਜਿੱਤ ਦੀ ਹੀਰੋ ਮਾਰੀਜ਼ਾਨ ਕੈਪ ਰਹੀ। ਉਸ ਨੇ 45 ਗੇਂਦਾਂ ਵਿੱਚ 81 ਦੌੜਾਂ ਦੀ ਨਾਬਾਦ ਪਾਰੀ ਖੇਡੀ। ਆਪਣੀ ਪਾਰੀ ਵਿੱਚ ਉਸ ਨੇ 7 ਚੌਕੇ ਅਤੇ 4 ਛੱਕੇ ਵੀ ਲਗਾਏ। ਇੰਨਾ ਹੀ ਨਹੀਂ, ਕੈਪ ਨੇ ਗੇਂਦਬਾਜ਼ੀ ਕਰਦਿਆਂ ਵੀ 2 ਵਿਕਟਾਂ ਝਟਕਾਈਆਂ।
ਭਾਰਤ ਵੱਲੋਂ ਸ਼ੇਫਾਲੀ ਵਰਮਾ ਨੇ ਸਭ ਤੋਂ ਵੱਧ 15 ਗੇਂਦਾਂ ‘ਤੇ 31 ਦੌੜਾਂ ਬਣਾਈਆਂ। ਉਨ੍ਹਾਂ ਦੀ ਪਾਰੀ ਵਿੱਚ 4 ਚੌਕੇ ਅਤੇ 1 ਛੱਕਾ ਸ਼ਾਮਲ ਰਿਹਾ। ਦੀਪਤੀ ਸ਼ਰਮਾ ਨੇ 29 ਰਨ ਬਣਾਏ। ਕਪਤਾਨ ਹਰਮਨਪ੍ਰੀਤ ਕੌਰ ਨੇ ਆਪਣੇ 200ਵੇਂ ਟੀ-20 ਮੈਚ ਵਿੱਚ 24 ਦੌੜਾਂ ਦੀ ਪਾਰੀ ਖੇਡੀ। ਸਮ੍ਰਿਤੀ ਮੰਧਾਨਾ 17 ਰਨ ਬਣਾ ਕੇ ਆਊਟ ਹੋਈ।ਸਾਊਥ ਅਫ਼ਰੀਕਾ ਵੱਲੋਂ ਸ਼ਬਨੀਮ ਇਸਮਾਈਲ ਅਤੇ ਮਾਰੀਜ਼ਾਨ ਕੈਪ ਨੇ 2-2 ਵਿਕਟਾਂ ਲਈਆਂ। ਆਯਾਬੋਂਗਾ ਖਾਕਾ, ਨਦੀਨ ਡੀ ਕਲਰਕ ਅਤੇ ਨੋਨਕੁਲੁਲੇਕੋ ਮਲਾਬਾ ਨੂੰ 1-1 ਵਿਕਟ ਮਿਲੀ।
ਟੀਮ ਇੰਡੀਆ ਦੀ ਕਪਤਾਨ ਹਰਮਨਪ੍ਰੀਤ ਕੌਰ ਲਈ ਇਹ ਮੈਚ ਕਾਫ਼ੀ ਖ਼ਾਸ ਹੈ। ਉਹ ਆਪਣੇ ਕਰੀਅਰ ਦਾ 200ਵਾਂ ਟੀ-20 ਇੰਟਰਨੈਸ਼ਨਲ ਮੈਚ ਖੇਡ ਰਹੀ ਹੈ। ਉਹ ਪੁਰਸ਼ ਅਤੇ ਮਹਿਲਾ ਕ੍ਰਿਕਟ ਵਿੱਚ 200 ਟੀ-20 ਇੰਟਰਨੈਸ਼ਨਲ ਮੈਚ ਖੇਡਣ ਵਾਲੀ ਪਹਿਲੀ ਖਿਡਾਰੀ ਬਣੀ ਹੈ।
ਇਸ ਮੈਚ ਲਈ ਟੀਮ ਇੰਡੀਆ ਨੇ ਆਪਣੀ ਪਲੇਇੰਗ XI ਵਿੱਚ ਦੋ ਬਦਲਾਅ ਕੀਤੇ। ਪ੍ਰੇਮਾ ਰਾਵਤ ਅੱਜ ਆਪਣਾ ਇੰਟਰਨੈਸ਼ਨਲ ਡੈਬਿਊ ਕੀਤਾ, ਉੱਥੇ ਹੀ ਅਰੁੰਧਤੀ ਰੈੱਡੀ ਨੂੰ ਵੀ ਪਲੇਇੰਗ XI ਵਿੱਚ ਸ਼ਾਮਲ ਕੀਤਾ ਗਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























