Ind vs SL : ICC ਨੇ ਇੱਕ ਹੋਰ ਖਿਡਾਰੀ ਨੂੰ ਲਗਾਈ ਫਟਕਾਰ
ਕੋਲੰਬੋ ਟੈਸਟ ਵਿੱਚ ਤੀਜੇ ਖਿਡਾਰੀ ਨੂੰ ਮਿਲੀ ਸਜ਼ਾ
ਨਵੀ ਦਿੱਲੀ, 25 ਅਗਸਤ 2026 (ਵਿਸ਼ਵ ਵਾਰਤਾ): ਇੱਕ ਦਿਨ ਪਹਿਲਾਂ ਹੀ ਆਈਸੀਸੀ ਨੇ ਭਾਰਤ ਦੇ ਯਸ਼ਸਵੀ ਜੈਸਵਾਲ ਅਤੇ ਸ਼੍ਰੀਲੰਕਾ ਦੇ ਅਸਿਥਾ ਫਰਨਾਂਡੋ ‘ਤੇ ਮੈਚ ਫ਼ੀਸ ਦਾ ਜੁਰਮਾਨਾ ਲਗਾਇਆ ਸੀ ਅਤੇ ਹੁਣ ਇੱਕ ਹੋਰ ਸ਼੍ਰੀਲੰਕਾਈ ਖਿਡਾਰੀ ਨੂੰ ਫ਼ਟਕਾਰ ਲਗਾਈ ਹੈ।
ਸ਼੍ਰੀਲੰਕਾ ਦੇ ਸਪਿਨਰ ਪ੍ਰਭਾਤ ਜੈਸੂਰੀਆ ‘ਤੇ ਭਾਰਤ ਦੇ ਖ਼ਿਲਾਫ਼ ਦੂਜੇ ਟੈਸਟ ਦੌਰਾਨ ਆਈਸੀਸੀ ਆਚਾਰ ਸੰਹਿਤਾ ਦੀ ਉਲੰਘਣਾ ਕਰਨ ਲਈ ਕਾਰਵਾਈ ਕੀਤੀ ਗਈ ਹੈ। ਜੈਸੂਰੀਆ ਦੇ ਅਨੁਸ਼ਾਸਨੀ ਰਿਕਾਰਡ ਵਿੱਚ ਇੱਕ ਡੀਮੈਰਿਟ ਪੁਆਇੰਟ ਜੋੜਿਆ ਗਿਆ ਹੈ। 24 ਮਹੀਨਿਆਂ ਦੇ ਸਮੇ ਵਿੱਚ ਇਹ ਉਨ੍ਹਾਂ ਦਾ ਪਹਿਲਾ ਅਪਰਾਧ ਹੈ।
ਜੈਸੂਰੀਆ ਨੂੰ ਆਈਸੀਸੀ ਆਚਾਰ ਸੰਹਿਤਾ ਦੇ ਆਰਟੀਕਲ 2.2 ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ, ਜੋ ਕਿ ਕੌਮਾਂਤਰੀ ਮੈਚ ਦੌਰਾਨ ਕ੍ਰਿਕਟ ਉਪਕਰਨ, ਕੱਪੜੇ, ਮੈਦਾਨੀ ਸਾਮਾਨ ਜਾਂ ਹੋਰ ਸਹੂਲਤਾਂ ਨੂੰ ਨੁਕਸਾਨ ਪਹੁੰਚਾਉਣ ਜਾਂ ਉਨ੍ਹਾਂ ਦੀ ਗ਼ਲਤ ਵਰਤੋਂ ਨਾਲ ਸਬੰਧਤ ਹੈ।
ਇਹ ਘਟਨਾ ਸੋਮਵਾਰ (24 ਅਗਸਤ) ਨੂੰ ਦਿਨ ਦੇ ਖੇਡ ਦੀ ਆਖ਼ਰੀ ਗੇਂਦ ‘ਤੇ ਵਾਪਰੀ। ਜੈਸੂਰੀਆ ਆਊਟ ਹੋਣ ਤੋਂ ਬਾਅਦ ਪੈਵੇਲੀਅਨ ਵੱਲ ਪਰਤ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੇ ਆਪਣੇ ਬੱਲੇ ਨਾਲ ਬਾਊਂਡਰੀ ਦੇ ਕੁਸ਼ਨ (boundary wedge) ‘ਤੇ ਵਾਰ ਕੀਤਾ। ਜੈਸੂਰੀਆ ਨੇ ਆਪਣਾ ਅਪਰਾਧ ਸਵੀਕਾਰ ਕਰ ਲਿਆ ਅਤੇ ਮੈਚ ਰੈਫ਼ਰੀ ਐਂਡੀ ਪਾਈਕ੍ਰਾਫ਼ਟ ਦੁਆਰਾ ਪ੍ਰਸਤਾਵਿਤ ਸਜ਼ਾ ਨੂੰ ਵੀ ਮੰਨ ਲਿਆ, ਜਿਸ ਤੋਂ ਬਾਅਦ ਮਾਮਲੇ ਵਿੱਚ ਰਸਮੀ ਸੁਣਵਾਈ ਦੀ ਲੋੜ ਨਹੀਂ ਪਈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























