IND Vs SL : ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਚੌਥਾ T20 ਮੈਚ ਜਾਰੀ ; ਭਾਰਤ ਨੇ ਸ਼੍ਰੀਲੰਕਾ ਨੂੰ ਦਿੱਤਾ ਇੰਨ੍ਹੇ ਦੌੜਾਂ ਦਾ ਟੀਚਾ
- ਮਹਿਲਾ ਟੀ-20ਆਈ ਵਿੱਚ ਹੁਣ ਤਕ ਦਾ ਸਭ ਤੋਂ ਵੱਧ ਸਕੋਰ
– ਸਮ੍ਰਿਤੀ ਮੰਧਾਨਾ ਨੇ ਹਾਸਲ ਕੀਤੀ ਵੱਡੀ ਪ੍ਰਾਪਤੀ
ਨਵੀ ਦਿੱਲੀ, 28 ਦਸੰਬਰ 2025 (ਵਿਸ਼ਵ ਵਾਰਤਾ) – ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਚੌਥਾ ਟੀ-20I ਐਤਵਾਰ ਨੂੰ ਤਿਰੂਵਨੰਤਪੁਰਮ ਵਿੱਚ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਮਹਿਲਾ ਟੀਮ ਨੇ ਟੀ-20 ਵਿੱਚ ਅੱਜ ਆਪਣਾ ਸਭ ਤੋਂ ਵੱਧ ਸਕੋਰ ਬਣਾਇਆ ਹੈ। ਟੀਮ ਨੇ ਚੌਥੇ ਟੀ-20 ਵਿੱਚ ਸ਼੍ਰੀਲੰਕਾ ਨੂੰ 222 ਦੌੜਾਂ ਦਾ ਟੀਚਾ ਦਿੱਤਾ। ਭਾਰਤੀ ਮਹਿਲਾ ਟੀਮ ਪਹਿਲੇ ਤਿੰਨ ਮੈਚਾਂ ਵਿੱਚ ਆਪਣੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਾਲ ਲੜੀ ਵਿੱਚ ਪਹਿਲਾਂ ਹੀ 3-0 ਦੀ ਅਜੇਤੂ ਬੜ੍ਹਤ ਬਣਾ ਚੁੱਕੀ ਹੈ।

ਭਾਰਤੀ ਟੀਮ ਦੀ ਸਟਾਰ ਓਪਨਿੰਗ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਚੌਥੇ ਮੈਚ ਵਿੱਚ ਆਪਣੇ ਕਰੀਅਰ ਦੀ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ, ਜਿਸ ਤੋਂ ਬਾਅਦ ਉਹ ਇੱਕ ਖਾਸ ਕਲੱਬ ਦਾ ਹਿੱਸਾ ਬਣ ਗਈ ਹੈ ਜਿਸ ਵਿੱਚ ਪਹਿਲਾਂ ਸਿਰਫ਼ ਤਿੰਨ ਮਹਿਲਾ ਖਿਡਾਰਨਾਂ ਹੀ ਸ਼ਾਮਲ ਸਨ। ਜਿਵੇਂ ਹੀ ਸਮ੍ਰਿਤੀ ਮੰਧਾਨਾ ਨੇ ਸ਼੍ਰੀਲੰਕਾ ਮਹਿਲਾ ਟੀਮ ਖਿਲਾਫ ਚੌਥੇ ਟੀ-20 ਮੈਚ ਵਿੱਚ ਆਪਣੀਆਂ 27 ਦੌੜਾਂ ਪੂਰੀਆਂ ਕੀਤੀਆਂ, ਉਹ ਤਿੰਨੋਂ ਫਾਰਮੈਟਾਂ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣੀਆਂ 10,000 ਦੌੜਾਂ ਵੀ ਪੂਰੀਆਂ ਕਰਨ ਵਿੱਚ ਕਾਮਯਾਬ ਹੋ ਗਈ। ਸਮ੍ਰਿਤੀ ਮੰਧਾਨਾ ਨੂੰ 80 ਦੌੜਾਂ ਬਣਾ ਕੇ ਆਊਟ ਹੋ ਗਈ। ਮੰਧਾਨਾ ਨੇ 11 ਚੌਕੇ ਅਤੇ 3 ਛੱਕੇ ਲਗਾਏ।

ਸਮ੍ਰਿਤੀ ਮੰਧਾਨਾ ਮਹਿਲਾ ਕ੍ਰਿਕਟ ਵਿੱਚ ਇਹ ਉਪਲਬਧੀ ਹਾਸਲ ਕਰਨ ਵਾਲੀ ਸਿਰਫ਼ ਚੌਥੀ ਖਿਡਾਰਨ ਬਣ ਗਈ ਅਤੇ ਇਹ ਉਪਲਬਧੀ ਹਾਸਲ ਕਰਨ ਵਾਲੀ ਦੂਜੀ ਭਾਰਤੀ ਖਿਡਾਰਨ ਬਣ ਗਈ। ਉਨ੍ਹਾਂ ਤੋਂ ਪਹਿਲਾਂ ਇਹ ਉਪਲੱਬਧੀ ਮਿਤਾਲੀ ਰਾਜ, ਸੂਜ਼ੀ ਬੇਟਸ ਅਤੇ ਸ਼ਾਰਲੋਟ ਐਡਵਰਡਸ ਨੇ ਹਾਸਲ ਕੀਤੀ ਸੀ। ਇਸ ਤੋਂ ਇਲਾਵਾ ਸਮ੍ਰਿਤੀ ਮੰਧਾਨਾ ਨੇ 12ਵੇਂ ਓਵਰ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਹ ਉਸਦੇ ਟੀ-20 ਕਰੀਅਰ ਦਾ 32ਵਾਂ ਅਰਧ ਸੈਂਕੜਾ ਸੀ।
ਭਾਰਤੀ ਟੀਮ – ਸ਼ੈਫਾਲੀ ਵਰਮਾ, ਸਮ੍ਰਿਤੀ ਮੰਧਾਨਾ, ਹਰਲੀਨ ਦਿਓਲ, ਹਰਮਨਪ੍ਰੀਤ ਕੌਰ (ਕਪਤਾਨ), ਰਿਚਾ ਘੋਸ਼ (ਵਿਕਟਕੀਪਰ), ਦੀਪਤੀ ਸ਼ਰਮਾ, ਅਮਨਜੋਤ ਕੌਰ, ਅਰੁੰਧਤੀ ਰੈਡੀ, ਵੈਸ਼ਨਵੀ ਸ਼ਰਮਾ, ਰੇਣੁਕਾ ਸਿੰਘ ਠਾਕੁਰ, ਸ਼੍ਰੀ ਚਰਨੀ।
ਸ੍ਰੀਲੰਕਾ ਟੀਮ – ਹਸੀਨੀ ਪਰੇਰਾ, ਚਮਾਰੀ ਅਟਾਪੱਟੂ (ਕਪਤਾਨ), ਹਰਸ਼ਿਤਾ ਸਮਰਾਵਿਕਰਮਾ, ਕਵੀਸ਼ਾ ਦਿਲਹਾਰੀ, ਇਮੇਸ਼ਾ ਦੁਲਾਨੀ, ਨੀਲਕਸ਼ਿਕਾ ਸਿਲਵਾ, ਕੌਸ਼ਾਨੀ ਨੁਥਿਆਂਗਨਾ (ਵਿਕਟਕੀਪਰ), ਮਲਸ਼ਾ ਸ਼ੇਹਾਨੀ, ਰਸ਼ਮਿਕਾ ਸੇਵੇਂਦੀ, ਕਾਵਿਆ ਕਵਿੰਦੀ, ਨਿਮੇਸ਼ਾ ਮਦੁਸ਼ਾਨੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























