IND vs SL 1st Test : ਗਾਲੇ ਟੈਸਟ ਦੇ ਚੌਥੇ ਦਿਨ ਦੀ ਖੇਡ ਸਮਾਪਤ
ਮਜ਼ਬੂਤ ਸਥਿਤੀ ਵਿੱਚ ਭਾਰਤ; ਜਿੱਤ ਤੋਂ 6 ਵਿਕਟਾਂ ਦੂਰ
ਨਵੀ ਦਿੱਲੀ, 18 ਅਗਸਤ 2026 (ਵਿਸ਼ਵ ਵਾਰਤਾ) : ਸ੍ਰੀਲੰਕਾ ਖ਼ਿਲਾਫ਼ ਪਹਿਲੇ ਟੈਸਟ ਮੈਚ ਵਿੱਚ ਭਾਰਤ ਮਜ਼ਬੂਤ ਸਥਿਤੀ ਵਿੱਚ ਪਹੁੰਚ ਗਿਆ ਹੈ। 15 ਅਗਸਤ ਤੋਂ ਗਾਲੇ ਵਿੱਚ ਖੇਡੇ ਜਾ ਰਹੇ 2 ਮੈਚਾਂ ਦੀ ਟੈਸਟ ਲੜੀ ਦੇ ਪਹਿਲੇ ਮੈਚ ਵਿੱਚ ਭਾਰਤ ਜਿੱਤ ਤੋਂ 6 ਵਿਕਟਾਂ ਦੂਰ ਹੈ।
ਟੀਮ ਨੇ ਗਾਲ ਟੈਸਟ ਦੇ ਚੌਥੇ ਦਿਨ ਸ੍ਰੀਲੰਕਾ ਦੀਆਂ 84 ਦੌੜਾਂ ‘ਤੇ 4 ਵਿਕਟਾਂ ਡੇਗ ਦਿੱਤੀਆਂ। ਖਰਾਬ ਰੋਸ਼ਨੀ ਕਾਰਨ ਦਿਨ ਦੀ ਖੇਡ ਸਮੇਂ ਤੋਂ ਪਹਿਲਾਂ ਖਤਮ ਕਰਨੀ ਪਈ। ਕਪਤਾਨ ਧਨੰਜਯ ਡੀ ਸਿਲਵਾ 31 ਅਤੇ ਸੋਨਲ ਦੀਨੂਸ਼ਾ 25 ਦੌੜਾਂ ਬਣਾ ਕੇ ਨਾਬਾਦ ਹਨ। ਦੋਵਾਂ ਵਿਚਾਲੇ 37 ਦੌੜਾਂ ਦੀ ਸਾਂਝੇਦਾਰੀ ਹੋਈ।ਸ੍ਰੀਲੰਕਾ ਨੂੰ ਜਿੱਤ ਲਈ ਅਜੇ 288 ਦੌੜਾਂ ਹੋਰ ਬਣਾਉਣੀਆਂ ਹਨ। ਭਾਰਤ ਵੱਲੋਂ ਮਾਨਵ ਸੁਥਾਰ ਨੇ 2, ਜਦੋਂ ਕਿ ਮੁਹੰਮਦ ਸਿਰਾਜ ਅਤੇ ਪ੍ਰਸਿੱਧ ਕ੍ਰਿਸ਼ਨਾ ਨੇ 1-1 ਵਿਕਟ ਹਾਸਲ ਕੀਤਾ।
ਭਾਰਤ ਨੇ ਪਹਿਲੀ ਪਾਰੀ ਵਿੱਚ 462 ਅਤੇ ਦੂਜੀ ਪਾਰੀ ਵਿੱਚ 193 ਦੌੜਾਂ ਬਣਾਈਆਂ ਸਨ। ਸ੍ਰੀਲੰਕਾ ਦੀ ਪਹਿਲੀ ਪਾਰੀ 284 ਦੌੜਾਂ ‘ਤੇ ਸਿਮਟ ਗਈ ਸੀ, ਜਿਸ ਨਾਲ ਭਾਰਤ ਨੂੰ 178 ਦੌੜਾਂ ਦੀ ਲੀਡ ਮਿਲੀ ਸੀ। ਦੂਜੀ ਪਾਰੀ ਦੀਆਂ 193 ਦੌੜਾਂ ਜੋੜ ਕੇ ਭਾਰਤ ਨੇ ਕੁੱਲ 371 ਦੌੜਾਂ ਦੀ ਬੜ੍ਹਤ ਹਾਸਲ ਕੀਤੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























