IND vs SA Warm Up Match : ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਮੁਕਾਬਲਾ ਜਾਰੀ
– ਭਾਰਤ ਨੇ ਦੱਖਣੀ ਅਫਰੀਕਾ ਨੂੰ ਦਿੱਤਾ ਇੰਨ੍ਹੀਆਂ ਦੌੜਾਂ ਦਾ ਟੀਚਾ
ਨਵੀ ਦਿੱਲੀ, 4 ਫਰਵਰੀ 2026 (ਵਿਸ਼ਵ ਵਾਰਤਾ): ਭਾਰਤ ਅਤੇ ਸ੍ਰੀਲੰਕਾ ਦੀ ਸਾਂਝੀ ਮੇਜ਼ਬਾਨੀ ਵਿੱਚ 7 ਫਰਵਰੀ ਤੋਂ ਟੀ-20 ਵਰਲਡ ਕੱਪ 2026 ਦਾ ਆਗਾਜ਼ ਹੋਵੇਗਾ, ਜਿਸ ਨੂੰ ਸ਼ੁਰੂ ਹੋਣ ਵਿੱਚ ਹੁਣ ਕੁਝ ਹੀ ਦਿਨਾਂ ਦਾ ਸਮਾਂ ਬਾਕੀ ਹੈ। ਅਜਿਹੇ ਵਿੱਚ ਇਸ ਤੋਂ ਪਹਿਲਾਂ ਸਾਰੀਆਂ ਟੀਮਾਂ ਵਾਰਮ-ਅੱਪ ਮੈਚ ਖੇਡ ਰਹੀਆਂ ਹਨ, ਤਾਂ ਜੋ ਆਪਣੀਆਂ ਤਿਆਰੀਆਂ ਨੂੰ ਪੁਖ਼ਤਾ ਕੀਤਾ ਜਾ ਸਕੇ।
ਮੇਜ਼ਬਾਨ ਭਾਰਤੀ ਟੀਮ ਅੱਜ ਵਾਰਮ-ਅੱਪ ਮੁਕਾਬਲਾ ਦੱਖਣੀ ਅਫਰੀਕਾ ਵਿਰੁੱਧ ਨਵੀਂ ਮੁੰਬਈ ਦੇ ਡਾ. ਡੀ.ਵਾਈ. ਪਾਟਿਲ ਸਪੋਰਟਸ ਅਕੈਡਮੀ ਵਿੱਚ ਖੇਡ ਰਹੀ ਹੈ। ਇਸ ਮੈਚ ਵਿੱਚ ਟੀਮ ਇੰਡੀਆ ਦੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਭਾਰਤ ਨੇ ਦੱਖਣੀ ਅਫਰੀਕਾ ਵਿਰੁੱਧ ਆਪਣੇ ਅਭਿਆਸ ਮੈਚ ਵਿੱਚ 20 ਓਵਰਾਂ ਵਿੱਚ 5 ਵਿਕਟਾਂ ‘ਤੇ 240 ਦੌੜਾਂ ਬਣਾਈਆਂ।
ਭਾਰਤ ਵੱਲੋਂ ਈਸ਼ਾਨ ਕਿਸ਼ਨ ਨੇ ਸਭ ਤੋਂ ਵੱਧ 53 ਦੌੜਾਂ ਬਣਾਈਆਂ। ਤਿਲਕ ਵਰਮਾ ਨੇ 19 ਗੇਂਦਾਂ ‘ਤੇ 45 ਦੌੜਾਂ ਬਣਾਈਆਂ ਅਤੇ ਉਪ-ਕਪਤਾਨ ਅਕਸ਼ਰ ਪਟੇਲ 35 ਦੌੜਾਂ ਬਣਾ ਕੇ ਨਾਬਾਦ ਰਹੇ। ਈਸ਼ਾਨ ਕਿਸ਼ਨ ਨੂੰ ਅਭਿਸ਼ੇਕ ਸ਼ਰਮਾ ਨਾਲ ਓਪਨਿੰਗ ਕਰਨ ਦਾ ਮੌਕਾ ਮਿਲਿਆ, ਜਿਸ ਵਿੱਚ ਉਸਨੇ 20 ਗੇਂਦਾਂ ਵਿੱਚ 53 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ਤੋਂ ਬਾਅਦ ਉਹ ਰਿਟਾਇਰਡ ਆਊਟ ਹੋ ਕੇ ਪੈਵੇਲੀਅਨ ਚਲੇ ਗਏ। ਉਨ੍ਹਾਂ ਨੇ ਆਪਣੀ ਪਾਰੀ ਵਿੱਚ ਦੋ ਚੌਕੇ ਅਤੇ ਸੱਤ ਛੱਕੇ ਲਗਾਏ।
ਟੀ-20 ਵਰਲਡ ਕੱਪ 2026 ਲਈ ਦੋਵਾਂ ਟੀਮਾਂ ਦਾ ਸਕੁਐਡ
ਭਾਰਤ: ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ, ਈਸ਼ਾਨ ਕਿਸ਼ਨ (ਵਿਕਟਕੀਪਰ), ਸੂਰਿਆਕੁਮਾਰ ਯਾਦਵ (ਕਪਤਾਨ), ਹਾਰਦਿਕ ਪਾਂਡਿਆ, ਰਿੰਕੂ ਸਿੰਘ, ਸ਼ਿਵਮ ਦੂਬੇ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ, ਵਾਸ਼ਿੰਗਟਨ ਸੁੰਦਰ, ਹਰਸ਼ਿਤ ਰਾਣਾ, ਕੁਲਦੀਪ ਯਾਦਵ।
ਦੱਖਣੀ ਅਫਰੀਕਾ: ਏਡਨ ਮਾਰਕਰਮ (ਕਪਤਾਨ), ਕੁਇੰਟਨ ਡੀ ਕੌਕ (ਵਿਕਟਕੀਪਰ), ਡੇਵਾਲਡ ਬ੍ਰੇਵਿਸ, ਰਿਆਨ ਰਿਕਲਟਨ, ਜਾਰਜ ਲਿੰਡੇ, ਜੇਸਨ ਸਮਿਥ, ਟ੍ਰਿਸਟਾਨ ਸਟੱਬਸ, ਕੋਰਬਿਨ ਬੌਸ਼, ਕੇਸ਼ਵ ਮਹਾਰਾਜ, ਕਵੇਨਾ ਮਫਾਕਾ, ਲੁੰਗੀ ਐਨਗਿਡੀ, ਐਨਰਿਕ ਨੌਰਖੀਆ, ਮਾਰਕੋ ਯਾਨਸਨ, ਕਗੀਸੋ ਰਬਾਡਾ, ਡੇਵਿਡ ਮਿਲਰ।
ਹੋਰ ਖਬਰਾਂ (Punjab) ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























