Ind Vs SA: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਰਾਏਪੁਰ ਵਿੱਚ ਦੂਜਾ ਵਨਡੇ ਮੈਚ ਅੱਜ
– ਬਾਵੁਮਾ ਅਤੇ ਮਹਾਰਾਜ ਦੀ ਵਾਪਸੀ ਨਾਲ ਦੱਖਣੀ ਅਫਰੀਕਾ ਹੋਇਆ ਮਜ਼ਬੂਤ
– ਰੋਹਿਤ ਸ਼ਰਮਾ 20,000 ਦੌੜਾਂ ਦੇ ਨੇੜੇ
ਰਾਏਪੁਰ, 3 ਦਸੰਬਰ 2025 – ਭਾਰਤ ਅਤੇ ਦੱਖਣੀ (Ind Vs SA) ਅਫਰੀਕਾ ਵਿਚਕਾਰ ਦੂਜਾ ਵਨਡੇ ਮੈਚ ਅੱਜ ਰਾਏਪੁਰ ਵਿੱਚ ਖੇਡਿਆ ਜਾਵੇਗਾ। ਟਾਸ ਦੁਪਹਿਰ 1 ਵਜੇ ਸ਼ਹੀਦ ਵੀਰ ਨਾਰਾਇਣ ਸਿੰਘ ਸਟੇਡੀਅਮ ਵਿੱਚ ਹੋਵੇਗਾ, ਮੈਚ ਦੁਪਹਿਰ 1:30 ਵਜੇ ਸ਼ੁਰੂ ਹੋਵੇਗਾ। ਦੱਸ ਦਈਏ ਕਿ ਭਾਰਤ ਨੇ ਰਾਏਪੁਰ ਵਿੱਚ ਕੋਈ ਵੀ ਵਨਡੇ ਮੈਚ ਨਹੀਂ ਹਾਰਿਆ ਹੈ।
ਕਪਤਾਨ ਤੇਂਬਾ ਬਾਵੁਮਾ, ਜੋ ਪਹਿਲੇ ਵਨਡੇ ਮੈਚ ਦਾ ਹਿੱਸਾ ਨਹੀਂ ਸੀ, ਅੱਜ ਵਾਪਸੀ ਕਰਨਗੇ। ਸਪਿਨਰ ਕੇਸ਼ਵ ਮਹਾਰਾਜ ਵੀ ਟੀਮ ਵਿੱਚ ਵਾਪਸੀ ਕਰ ਸਕਦੇ ਹਨ। ਇਸ ਦੌਰਾਨ, ਟੀਮ ਇੰਡੀਆ ਰੁਤੁਰਾਜ ਗਾਇਕਵਾੜ ਜਾਂ ਵਾਸ਼ਿੰਗਟਨ ਸੁੰਦਰ ਵਿੱਚੋਂ ਕਿਸੇ ਇੱਕ ਨੂੰ ਮੈਚ ਚੋਂ ਬਾਹਰ ਕਰ ਸਕਦੀ ਹੈ।

ਰਾਏਪੁਰ ਵਿੱਚ ਹੁਣ ਤੱਕ ਸਿਰਫ਼ ਇੱਕ ਵਨਡੇ ਮੈਚ ਖੇਡਿਆ ਗਿਆ ਹੈ। ਜਨਵਰੀ 2023 ਵਿੱਚ, ਭਾਰਤ ਨੇ ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾਇਆ। ਹੈੱਡ-ਟੂ-ਹੈੱਡ, ਭਾਰਤ ਅਤੇ ਦੱਖਣੀ ਅਫਰੀਕਾ (Ind Vs SA) ਵਿਚਕਾਰ 59 ਇੱਕ ਰੋਜ਼ਾ ਖੇਡੇ ਗਏ ਹਨ। ਭਾਰਤ ਨੇ 28 ਜਿੱਤੇ ਅਤੇ ਦੱਖਣੀ ਅਫਰੀਕਾ ਨੇ 30 ਜਿੱਤੇ। ਇੱਕ ਮੈਚ ਵੀ ਬੇਸਿੱਟਾ ਵੀ ਰਿਹਾ। ਦੋਵਾਂ ਟੀਮਾਂ ਨੇ ਭਾਰਤ ਵਿੱਚ 25 ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ ਭਾਰਤ ਨੇ 15 ਅਤੇ ਦੱਖਣੀ ਅਫਰੀਕਾ ਨੇ 10 ਮੈਚ ਜਿੱਤੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/





















