Ind vs SA ਭਾਰਤ ਨੇ ਜਿੱਤਿਆ ਪਹਿਲਾ ਟੀ-20 ਮੈਚ
- ਦੱਖਣੀ ਅਫ਼ਰੀਕਾ ਨੂੰ 101 ਦੌੜਾਂ ਨਾਲ ਹਰਾਇਆ
ਨਵੀ ਦਿੱਲੀ, 9 ਦਸੰਬਰ 2025 (ਵਿਸ਼ਵ ਵਾਰਤਾ): ਭਾਰਤ (Ind) ਅਤੇ ਦੱਖਣੀ ਅਫਰੀਕਾ ਵਿਚਾਲੇ 5 ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਮੰਗਲਵਾਰ ਨੂੰ ਕਟਕ ਦੇ ਬਾਰਾਬਤੀ ਸਟੇਡੀਅਮ ਵਿੱਚ ਖੇਡਿਆ ਗਿਆ। ਭਾਰਤੀ ਟੀਮ ਨੇ ਇਹ ਮੈਚ 101 ਦੌੜਾਂ ਦੇ ਵੱਡੇ ਫਰਕ ਨਾਲ ਜਿੱਤਿਆ ਹੈ। ਇਹ ਨੌਵਾਂ ਮੌਕਾ ਹੈ ਜਦੋਂ ਟੀਮ ਇੰਡੀਆ ਨੇ 100 ਦੌੜਾਂ ਜਾਂ ਇਸ ਤੋਂ ਵੱਧ ਦੇ ਫਰਕ ਨਾਲ ਟੀ-20 ਮੈਚ ਜਿੱਤਿਆ ਹੈ। ਹਨ ਦੂਜਾ ਟੀ-20 ਮੈਚ 11 ਦਸੰਬਰ ਨੂੰ ਚੰਡੀਗੜ੍ਹ ਵਿੱਚ ਖੇਡਿਆ ਜਾਵੇਗਾ।
ਇਸ ਮੈਚ ਵਿੱਚ ਦੱਖਣੀ ਅਫਰੀਕਾ ਦੇ ਕਪਤਾਨ ਏਡੇਨ ਮਾਰਕਰਾਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਭਾਰਤ ਨੇ ਦੱਖਣੀ ਅਫਰੀਕਾ ਲਈ 176 ਦੌੜਾਂ ਦਾ ਟੀਚਾ ਰੱਖਿਆ ਪਰ ਜਵਾਬ ਵਿੱਚ ਦੱਖਣੀ ਅਫਰੀਕਾ 13ਵੇਂ ਓਵਰ ਵਿੱਚ 74 ਦੌੜਾਂ ‘ਤੇ ਢੇਰ ਹੋ ਗਿਆ। ਇਹ ਟੀ-20 ਵਿੱਚ ਉਸਦਾ ਸਭ ਤੋਂ ਘੱਟ ਸਕੋਰ ਰਿਹਾ। ਹਾਰਦਿਕ ਪੰਡਯਾ ਨੇ 59 ਦੌੜਾਂ ਦੀ ਅਜੇਤੂ ਪਾਰੀ ਖੇਡੀ। ਹਾਰਦਿਕ ਨੇ 28 ਗੇਂਦਾਂ ਵਿੱਚ 6 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 59 ਦੌੜਾਂ ਬਣਾਈਆਂ। ਤਿਲਕ ਵਰਮਾ ਨੇ 26 ਅਤੇ ਅਕਸ਼ਰ ਪਟੇਲ ਨੇ 23 ਦੌੜਾਂ ਬਣਾਈਆਂ।
ਦੋਵਾਂ ਟੀਮਾਂ ਲਈ ਪਲੇਇੰਗ ਇਲੈਵਨ
ਭਾਰਤ – ਅਭਿਸ਼ੇਕ ਸ਼ਰਮਾ, ਸ਼ੁਭਮਨ ਗਿੱਲ, ਸੂਰਿਆਕੁਮਾਰ ਯਾਦਵ (ਕਪਤਾਨ), ਤਿਲਕ ਵਰਮਾ, ਹਾਰਦਿਕ ਪੰਡਯਾ, ਸ਼ਿਵਮ ਦੂਬੇ, ਜਿਤੇਸ਼ ਸ਼ਰਮਾ (ਵਿਕਟਕੀਪਰ), ਅਕਸ਼ਰ ਪਟੇਲ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ, ਅਤੇ ਅਰਸ਼ਦੀਪ ਸਿੰਘ।
ਦੱਖਣੀ ਅਫਰੀਕਾ – ਕੁਇੰਟਨ ਡੀ ਕੌਕ (ਵਿਕਟਕੀਪਰ), ਏਡੇਨ ਮਾਰਕਰਾਮ (ਕਪਤਾਨ), ਟ੍ਰਿਸਟਨ ਸਟੱਬਸ, ਡੇਵਿਡ ਮਿਲਰ, ਡੋਨੋਵਨ ਫਰੇਰਾ, ਮਾਰਕੋ ਜੈਨਸਨ, ਕੇਸ਼ਵ ਮਹਾਰਾਜ, ਲੂਥੋ ਸਿਪਾਮਲਾ, ਲੁੰਗੀ ਨਗਿਦੀ, ਐਨਰਿਚ ਨੋਰਖੀਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























