Ind Vs NZ : ਨਿਊਜ਼ੀਲੈਂਡ ਵਿਰੁੱਧ ਭਾਰਤ ਦਾ ਸਭ ਤੋਂ ਵੱਡਾ ਟੀ-20 ਸਕੋਰ
– ਨਿਊਜ਼ੀਲੈਂਡ ਨੂੰ ਮਿਲਿਆ ਇੰਨ੍ਹੀਆਂ ਦੌੜਾਂ ਦਾ ਟੀਚਾ
ਨਵੀ ਦਿੱਲੀ, 21 ਜਨਵਰੀ 2026 (ਵਿਸ਼ਵ ਵਾਰਤਾ) – ਭਾਰਤ ਅਤੇ ਨਿਊਜ਼ੀਲੈਂਡ (Ind Vs NZ) ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਅੱਜ ਨਾਗਪੁਰ ਵਿੱਚ ਖੇਡਿਆ ਜਾ ਰਿਹਾ ਹੈ। ਟਾਸ ਜਿੱਤਣ ਤੋਂ ਬਾਅਦ, ਨਿਊਜ਼ੀਲੈਂਡ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਨਿਊਜ਼ੀਲੈਂਡ ਨੂੰ 239 ਦੌੜਾਂ ਦਾ ਟੀਚਾ ਦਿੱਤਾ ਹੈ। ਅਭਿਸ਼ੇਕ ਸ਼ਰਮਾ (84) ਅਤੇ ਰਿੰਕੂ ਸਿੰਘ (44*) ਦੀ ਬਦੌਲਤ ਭਾਰਤ ਨੇ ਨਿਊਜ਼ੀਲੈਂਡ ਸਾਹਮਣੇ 239 ਦੌੜਾਂ ਦਾ ਟੀਚਾ ਰੱਖਿਆ। ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਭਾਰਤ ਨੇ 20 ਓਵਰਾਂ ਵਿੱਚ ਸੱਤ ਵਿਕਟਾਂ ‘ਤੇ 238 ਦੌੜਾਂ ਬਣਾਈਆਂ। ਇਹ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਇਸ ਟੀਮ ਵਿਰੁੱਧ ਭਾਰਤ ਦਾ ਸਭ ਤੋਂ ਵੱਡਾ ਸਕੋਰ ਹੈ। ਪਿਛਲਾ ਸਭ ਤੋਂ ਵੱਡਾ ਸਕੋਰ 2023 ਵਿੱਚ ਨਿਊਜ਼ੀਲੈਂਡ ਵਿਰੁੱਧ 234/4 ਸੀ।

ਪਹਿਲਾਂ ਬੱਲੇਬਾਜ਼ੀ ਕਰਨ ਉਤਰੇ ਭਾਰਤ ਦੀ ਸ਼ੁਰੂਆਤ ਚਾਹੇ ਚੰਗੀ ਨਹੀਂ ਰਹੀ। ਕਿਉਕਿ ਸੰਜੂ ਸੈਮਸਨ ਦੂਜੇ ਓਵਰ ਵਿੱਚ 10 ਦੌੜਾਂ ਬਣਾ ਕੇ ਆਊਟ ਹੋ ਗਏ ਅਤੇ ਲੰਬੇ ਸਮੇਂ ਬਾਅਦ ਟੀ-20 ਕ੍ਰਿਕਟ ਵਿੱਚ ਵਾਪਸੀ ਕਰਨ ਵਾਲੇ ਈਸ਼ਾਨ ਕਿਸ਼ਨ ਵੀ 8 ਦੌੜਾਂ ਬਣਾ ਕੇ ਆਊਟ ਹੋ ਗਏ। ਪਰ ਇਸ ਤੋਂ ਬਾਅਦ, ਅਭਿਸ਼ੇਕ ਸ਼ਰਮਾ ਨੇ ਇੱਕ ਤੂਫਾਨੀ ਪਾਰੀ ਖੇਡੀ ਅਤੇ ਸਿਰਫ਼ 22 ਗੇਂਦਾਂ ਵਿੱਚ ਅਰਧ ਸੈਂਕੜਾ ਲਗਾਇਆ। ਟੀਮ ਇੰਡੀਆ ਨੇ 9ਵੇਂ ਓਵਰ ਵਿੱਚ ਆਪਣੀਆਂ 100 ਦੌੜਾਂ ਦਾ ਅੰਕੜਾ ਪੂਰਾ ਕੀਤਾ। ਅਭਿਸ਼ੇਕ ਸ਼ਰਮਾ ਅਤੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਮਿਲ ਕੇ ਸ਼ਾਨਦਾਰ ਪਾਰੀ ਖੇਡੀ।

ਭਾਰਤ ਦਾ ਸਕੋਰ 10 ਓਵਰਾਂ ਤੋਂ ਬਾਅਦ 117 / 2 ਸੀ। ਪਰ ਭਾਰਤ ਨੂੰ 11ਵੇਂ ਓਵਰ ਵਿੱਚ ਤੀਜਾ ਝਟਕਾ ਲੱਗਾ ਜਦੋਂ ਕਪਤਾਨ ਸੂਰਿਆ 32 ਦੌੜਾਂ ਬਣਾ ਕੇ ਆਊਟ ਹੋ ਗਿਆ। ਸੂਰਿਆ ਨੇ 22 ਗੇਂਦਾਂ ਵਿੱਚ 32 ਦੌੜਾਂ ਬਣਾਈਆਂ, ਜਿਸ ਵਿੱਚ ਚਾਰ ਚੌਕੇ ਅਤੇ ਇੱਕ ਛੱਕਾ ਹਨ। ਇਸ ਤੋਂ ਬਾਅਦ ਭਾਰਤ ਨੂੰ 12ਵੇਂ ਓਵਰ ਵਿੱਚ ਚੌਥਾ ਝਟਕਾ ਲੱਗਾ ਜਦੋਂ ਅਭਿਸ਼ੇਕ ਸ਼ਰਮਾ 35 ਗੇਂਦਾਂ ਵਿੱਚ 84 ਦੌੜਾਂ ਦੀ ਧਮਾਕੇਦਾਰ ਪਾਰੀ ਖੇਡਣ ਤੋਂ ਬਾਅਦ ਆਊਟ ਹੋ ਗਏ। ਅਭਿਸ਼ੇਕ ਨੇ ਆਪਣੀ ਪਾਰੀ ਵਿੱਚ ਪੰਜ ਚੌਕੇ ਅਤੇ ਅੱਠ ਛੱਕੇ ਲਗਾਏ। ਇਸੇ ਓਵਰ ਵਿੱਚ, ਅਭਿਸ਼ੇਕ ਨੇ ਆਪਣੇ ਟੀ-20 ਕਰੀਅਰ ਵਿੱਚ 5,000 ਦੌੜਾਂ ਵੀ ਪੂਰੀਆਂ ਕੀਤੀਆਂ।
ਭਾਰਤ ਨੇ 14ਵੇਂ ਓਵਰ ਦੀ ਚੌਥੀ ਗੇਂਦ ‘ਤੇ ਆਪਣਾ ਪੰਜਵਾਂ ਵਿਕਟ ਗੁਆਇਆ, ਜਦੋਂ ਸ਼ਿਵਮ ਦੂਬੇ 9 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਭਾਰਤ ਨੇ 16ਵੇਂ ਓਵਰ ਦੀ ਚੌਥੀ ਗੇਂਦ ‘ਤੇ ਆਪਣਾ ਛੇਵਾਂ ਵਿਕਟ ਗੁਆ ਦਿੱਤਾ ਜਦੋਂ ਹਾਰਦਿਕ ਪੰਡਯਾ 25 ਦੌੜਾਂ ਬਣਾ ਕੇ ਆਊਟ ਹੋ ਗਏ। ਫਿਰ ਭਾਰਤੀ ਟੀਮ ਨੇ 18ਵੇਂ ਓਵਰ ਦੀ 5ਵੀਂ ਗੇਂਦ ‘ਤੇ ਆਪਣਾ 7ਵਾਂ ਵਿਕਟ ਗੁਆ ਦਿੱਤਾ।
ਦੋਵੇਂ ਟੀਮਾਂ
ਭਾਰਤ ਦੀ ਪਲੇਇੰਗ ਇਲੈਵਨ:
ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ (ਕਪਤਾਨ), ਰਿੰਕੂ ਸਿੰਘ, ਹਾਰਦਿਕ ਪੰਡਯਾ, ਸ਼ਿਵਮ ਦੁਬੇ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ, ਵਰੁਣ ਚੱਕਰਵਰਤੀ।
ਨਿਊਜ਼ੀਲੈਂਡ ਦੀ ਪਲੇਇੰਗ ਇਲੈਵਨ:
ਟਿਮ ਰੌਬਿਨਸਨ, ਡੇਵੋਨ ਕੌਨਵੇ (ਵਿਕਟਕੀਪਰ), ਰਚਿਨ ਰਵਿੰਦਰ, ਗਲੇਨ ਫਿਲਿਪਸ, ਮਾਰਕ ਚੈਪਮੈਨ, ਡੈਰਿਲ ਮਿਸ਼ੇਲ, ਮਿਸ਼ੇਲ ਸੈਂਟਨਰ (ਕਪਤਾਨ), ਕ੍ਰਿਸ਼ਚੀਅਨ ਕਲਾਰਕ, ਕਾਈਲ ਜੈਮੀਸਨ, ਈਸ਼ ਸੋਢੀ, ਜੈਕਬ ਡਫੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























