IND vs ENG : ਲੀਡਜ਼ ਟੈਸਟ ਦਾ ਤੀਜਾ ਦਿਨ
ਟੀਮ ਇੰਡੀਆ ਨੇ ਪਹਿਲੀ ਪਾਰੀ ਵਿੱਚ ਬਣਾਈਆਂ 471 ਦੌੜਾਂ ; ਇੰਗਲੈਂਡ ਲਈ ਓਲੀ ਪੋਪ ਨੇ ਜੜਿਆ ਸੈਂਕੜਾ
ਅੱਜ ਦੁਪਹਿਰ 3:30 ਵਜੇ ਤੋਂ ਸ਼ੁਰੂ ਹੋਵੇਗਾ ਤੀਜੇ ਦਿਨ ਦਾ ਖੇਡ
👉 ਜਾਣੋ, ਹੁਣ ਤੱਕ ਦੇ ਖੇਡ ਦਾ ਪੂਰਾ ਹਾਲ

ਚੰਡੀਗੜ੍ਹ, 22ਜੂਨ(ਵਿਸ਼ਵ ਵਾਰਤਾ) IND vs ENG : ਤੇਂਦੁਲਕਰ-ਐਂਡਰਸਨ ਟਰਾਫੀ ਦਾ ਪਹਿਲਾ ਟੈਸਟ ਲੀਡਜ਼ ਕ੍ਰਿਕਟ ਗਰਾਊਂਡ ‘ਤੇ ਖੇਡਿਆ ਜਾ ਰਿਹਾ ਹੈ। ਪਹਿਲੇ ਟੈਸਟ ਦੇ ਪਹਿਲੇ ਦਿਨ(ਸ਼ੁੱਕਰਵਾਰ ਨੂੰ) ਭਾਰਤ ਨੇ ਇੰਗਲੈਂਡ ਵਿਰੁੱਧ ਮਜ਼ਬੂਤ ਸ਼ੁਰੂਆਤ ਕੀਤੀ ਹੈ। ਦੂਜੇ ਦਿਨ(ਸ਼ਨੀਵਾਰ ਨੂੰ) ਭਾਰਤੀ ਟੀਮ 471 ਦੌੜਾਂ ‘ਤੇ ਆਲ ਆਊਟ ਹੋ ਗਈ।
ਅੱਜ ਮੈਚ ਦਾ ਤੀਜਾ ਦਿਨ ਹੈ ਅਤੇ ਖੇਡ ਦੁਪਹਿਰ 3:30 ਵਜੇ ਤੋਂ ਖੇਡਿਆ ਜਾਵੇਗਾ। ਦੂਜੇ ਦਿਨ ਦਾ ਖੇਡ ਖਤਮ ਹੋਣ ਤੱਕ ਇੰਗਲੈਂਡ ਨੇ ਪਹਿਲੀ ਪਾਰੀ ਵਿੱਚ 3 ਵਿਕਟਾਂ ਦੇ ਨੁਕਸਾਨ ‘ਤੇ 209 ਦੌੜਾਂ ਬਣਾ ਲਈਆਂ ਹਨ। ਟੀਮ ਵੱਲੋਂ ਓਲੀ ਪੋਪ ਨੇ ਸੈਂਕੜਾ ਲਗਾਇਆ। ਉਹ 100 ਦੌੜਾਂ ‘ਤੇ ਅਜੇਤੂ ਵਾਪਸ ਪਰਤੇ

ਭਾਰਤ ਵੱਲੋਂ ਜਸਪ੍ਰੀਤ ਬੁਮਰਾਹ ਨੇ 3 ਵਿਕਟਾਂ ਲਈਆਂ। ਜੋ ਰੂਟ 28, ਬੇਨ ਡਕੇਟ 62 ਅਤੇ ਜੈਕ ਕਰੌਲੀ 4 ਦੌੜਾਂ ਬਣਾ ਕੇ ਆਊਟ ਹੋ ਗਏ। ਤਿੰਨਾਂ ਨੂੰ ਜਸਪ੍ਰੀਤ ਬੁਮਰਾਹ ਨੇ ਆਊਟ ਕੀਤਾ। ਲੀਡਜ਼ ਦੇ ਹੈਡਿੰਗਲੇ ਕ੍ਰਿਕਟ ਸਟੇਡੀਅਮ ਵਿੱਚ ਦੂਜੇ ਦਿਨ ਭਾਰਤੀ ਟੀਮ ਨੇ 359/3 ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ ਅਤੇ 471 ਦੌੜਾਂ ‘ਤੇ ਆਲ ਆਊਟ ਹੋ ਗਈ।

ਕਪਤਾਨ ਸ਼ੁਭਮਨ ਗਿੱਲ ਨੇ 147, ਰਿਸ਼ਭ ਪੰਤ ਨੇ 134 ਅਤੇ ਯਸ਼ਸਵੀ ਜੈਸਵਾਲ ਨੇ 101 ਦੌੜਾਂ ਬਣਾਈਆਂ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























