IND vs ENG : Lord’s Test – ਦੂਜੀ ਪਾਰੀ ‘ਚ 192 ਦੌੜਾਂ ਤੇ ਸਿਮਟੀ ਇੰਗਲੈਂਡ ਦੀ ਪੂਰੀ ਟੀਮ
ਭਾਰਤ ਵੱਲੋਂ ਵਾਸ਼ਿੰਗਟਨ ਸੁੰਦਰ ਨੇ ਲਈਆਂ 4 ਵਿਕਟਾਂ

ਚੰਡੀਗੜ੍ਹ, 13ਜੁਲਾਈ(ਵਿਸ਼ਵ ਵਾਰਤਾ)IND vs ENG : ਐਂਡਰਸਨ-ਤੇਂਦੁਲਕਰ ਟਰਾਫੀ ਦਾ ਤੀਜਾ ਟੈਸਟ ਭਾਰਤ ਅਤੇ ਇੰਗਲੈਂਡ ਵਿਚਾਲੇ ਲੰਡਨ ਦੇ ਲਾਰਡਜ਼ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਭਾਰਤ ਨੂੰ ਲਾਰਡਜ਼ ਟੈਸਟ ਜਿੱਤਣ ਲਈ 193 ਦੌੜਾਂ ਦਾ ਟੀਚਾ ਦਿੱਤਾ ਹੈ। ਦੂਜੀ ਪਾਰੀ ਵਿੱਚ ਇੰਗਲੈਂਡ ਦੀ ਟੀਮ 192 ਦੌੜਾਂ ‘ਤੇ ਆਲ ਆਊਟ ਹੋ ਗਈ। ਜੋ ਰੂਟ ਨੇ ਸਭ ਤੋਂ ਵੱਧ 40 ਦੌੜਾਂ ਬਣਾਈਆਂ। ਕਪਤਾਨ ਬੇਨ ਸਟੋਕਸ ਨੇ 33, ਹੈਰੀ ਬਰੂਕ ਨੇ 23 ਅਤੇ ਜੈਕ ਕਰੌਲੀ ਨੇ 22 ਦੌੜਾਂ ਬਣਾਈਆਂ।

Innings Break!
Outstanding bowling display from #TeamIndia! 👏 👏
4⃣ wickets for Washington Sundar
2⃣ wickets each for Mohammed Siraj & Jasprit Bumrah
1⃣ wicket each for Akash Deep & Nitish Kumar ReddyIndia need 193 runs to win!
Updates ▶️ https://t.co/X4xIDiSmBg… pic.twitter.com/1BRhfPzynv
— BCCI (@BCCI) July 13, 2025
ਭਾਰਤ ਲਈ ਵਾਸ਼ਿੰਗਟਨ ਸੁੰਦਰ ਨੇ 4 ਵਿਕਟਾਂ ਲਈਆਂ ਇਸ ਤੋਂ ਇਲਾਵਾ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਨੇ 2-2 ਵਿਕਟਾਂ ਲਈਆਂ। ਨਿਤੀਸ਼ ਕੁਮਾਰ ਰੈੱਡੀ ਅਤੇ ਆਕਾਸ਼ ਦੀਪ ਨੂੰ ਇੱਕ-ਇੱਕ ਵਿਕਟ ਮਿਲੀ। ਦੱਸ ਦਈਏ ਕਿ ਅੱਜ ਐਤਵਾਰ ਨੂੰ, ਮੈਚ ਦੇ ਚੌਥੇ ਦਿਨ, ਅੰਗਰੇਜ਼ੀ ਟੀਮ ਨੇ 2/0 ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ। ਪਹਿਲੀ ਪਾਰੀ ਵਿੱਚ, ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ 387-387 ਦੌੜਾਂ ‘ਤੇ ਆਲ ਆਊਟ ਹੋ ਗਈਆਂ। ਕਿਸੇ ਨੂੰ ਵੀ ਲੀਡ ਨਹੀਂ ਮਿਲੀ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















