IND vs ENG- ਸੀਰੀਜ਼ ਦਾ ਆਖਰੀ ਟੈਸਟ ਸ਼ੁਰੂ; ਇਨ੍ਹਾਂ 4 ਵੱਡੇ ਬਦਲਾਅ ਨਾਲ ਮੈਦਾਨ ‘ਚ ਉਤਰੀ ਭਾਰਤੀ ਟੀਮ
ਬੁਮਰਾਹ ਨੂੰ ਨਹੀਂ ਕੀਤਾ ਸ਼ਾਮਿਲ; ਜਾਣੋ ਫਾਈਨਲ-11

ਇੰਗਲੈਂਡ, 31 ਜੁਲਾਈ (ਵਿਸ਼ਵ ਵਾਰਤਾ): ਭਾਰਤ ਅਤੇ ਇੰਗਲੈਂਡ (IND vs ENG) ਵਿਚਕਾਰ ਚੱਲ ਰਹੀ ਐਂਡਰਸਨ-ਤੇਂਦੁਲਕਰ ਟਰਾਫੀ ਦਾ ਪੰਜਵਾਂ ਟੈਸਟ ਲੰਡਨ ਦੇ ਓਵਲ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇੰਗਲੈਂਡ ਦੀ ਟੀਮ ਨੇ ਬੁੱਧਵਾਰ ਨੂੰ ਇੱਕ ਦਿਨ ਪਹਿਲਾਂ ਆਪਣਾ ਪਲੇਇੰਗ-11 ਜਾਰੀ ਕੀਤਾ ਸੀ, ਜਦੋਂ ਕਿ ਭਾਰਤੀ ਟੀਮ ਨੇ ਟਾਸ ਤੋਂ ਬਾਅਦ ਫਾਈਨਲ-11 ਜਾਰੀ ਕੀਤਾ।
ਭਾਰਤ ਨੇ ਪੰਜਵੇਂ ਮੈਚ ਵਿੱਚ ਚਾਰ ਬਦਲਾਅ ਕੀਤੇ ਹਨ। ਕਪਤਾਨ ਸ਼ੁਭਮਨ ਗਿੱਲ ਨੇ ਕਿਹਾ ਕਿ ਰਿਸ਼ਭ ਪੰਤ ਦੀ ਜਗ੍ਹਾ ਧਰੁਵ ਜੁਰੇਲ, ਸ਼ਾਰਦੁਲ ਠਾਕੁਰ ਦੀ ਜਗ੍ਹਾ ਕਰੁਣ ਨਾਇਰ, ਜਸਪ੍ਰੀਤ ਬੁਮਰਾਹ ਦੀ ਜਗ੍ਹਾ ਪ੍ਰਸਿਧ ਕ੍ਰਿਸ਼ਨਾ ਅਤੇ ਅੰਸ਼ੁਲ ਕੰਬੋਜ ਦੀ ਜਗ੍ਹਾ ਆਕਾਸ਼ ਦੀਪ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।
ਭਾਰਤ: ਯਸ਼ਸਵੀ ਜੈਸਵਾਲ, ਕੇਐੱਲ ਰਾਹੁਲ, ਸਾਈ ਸੁਦਰਸ਼ਨ, ਸ਼ੁਭਮਨ ਗਿੱਲ (ਸੀ), ਕਰੁਣ ਨਾਇਰ, ਰਵਿੰਦਰ ਜਡੇਜਾ, ਧਰੁਵ ਜੁਰੇਲ (ਡਬਲਯੂ.), ਵਾਸ਼ਿੰਗਟਨ ਸੁੰਦਰ, ਆਕਾਸ਼ ਦੀਪ, ਪ੍ਰਸਿਧ ਕ੍ਰਿਸ਼ਨ, ਮੁਹੰਮਦ ਸਿਰਾਜ।
ਇੰਗਲੈਂਡ: ਜ਼ੈਕ ਕਰੌਲੀ, ਬੇਨ ਡਕੇਟ, ਓਲੀ ਪੋਪ (ਕਪਤਾਨ), ਜੋ ਰੂਟ, ਹੈਰੀ ਬਰੂਕ, ਜੈਕਬ ਬੈਥਲ, ਜੈਮੀ ਸਮਿਥ (ਵਿਕਟਕੀਪਰ), ਕ੍ਰਿਸ ਵੋਕਸ, ਗੁਸ ਐਟਕਿੰਸਨ, ਜੈਮੀ ਓਵਰਟਨ ਅਤੇ ਜੋਸ਼ ਟੰਗ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























