IND vs ENG 2nd ODI : ਵਿਰਾਟ ਕੋਹਲੀ ਨੇ ਇੰਗਲੈਂਡ ਦੀ ਧਰਤੀ ‘ਤੇ ਰਚਿਆ ਇਤਿਹਾਸ
ਦੂਜੇ ਵਨਡੇ ਦੌਰਾਨ ਦ੍ਰਾਵਿੜ ਨੂੰ ਪਛਾੜ ਬਣਾਇਆ ਖ਼ਾਸ ਰਿਕਾਰਡ
ਨਵੀ ਦਿੱਲੀ, 16 ਜੁਲਾਈ 2026 (ਵਿਸ਼ਵ ਵਾਰਤਾ): ਭਾਰਤੀ ਟੀਮ ਅਤੇ ਇੰਗਲੈਂਡ ਵਿਚਕਾਰ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ ਅੱਜ ਕਾਰਡਿਫ ਵਿੱਚ ਖੇਡਿਆ ਜਾ ਰਿਹਾ ਹੈ। ਵਿਰਾਟ ਕੋਹਲੀ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਆਪਣਾ 78ਵਾਂ ਵਨਡੇ (ODI) ਅਰਧ-ਸੈਂਕੜਾ ਪੂਰਾ ਕੀਤਾ। ਉਨ੍ਹਾਂ ਨੇ ਸੈਮ ਕਰਨ ਦੀ ਓਵਰਪਿੱਚ ਗੇਂਦ ‘ਤੇ ਸ਼ਾਨਦਾਰ ਸਟ੍ਰੇਟ ਡਰਾਈਵ ਲਗਾ ਕੇ ਚੌਕੇ ਦੇ ਨਾਲ ਆਪਣੀ ਫਿਫ਼ਟੀ ਪੂਰੀ ਕੀਤੀ। ਵਨਡੇ ਕ੍ਰਿਕਟ ਵਿੱਚ ਇਹ 132ਵੀਂ ਵਾਰ ਹੈ, ਜਦੋਂ ਕੋਹਲੀ ਨੇ 50 ਜਾਂ ਉਸ ਤੋਂ ਵੱਧ ਦਾ ਸਕੋਰ ਬਣਾਇਆ ਹੈ।
ਵਿਰਾਟ ਕੋਹਲੀ ਨੇ ਇੱਕ ਹੋਰ ਖ਼ਾਸ ਉਪਲਬਧੀ ਆਪਣੇ ਨਾਮ ਕਰ ਲਈ ਹੈ। ਵਨਡੇ (ODI) ਫਾਰਮੈਟ ਦੇ ਬੇਤਾਜ ਬਾਦਸ਼ਾਹ ਨੇ ਇਸ ਵਾਰ ਰਾਹੁਲ ਦ੍ਰਾਵਿੜ ਦੇ ਇੱਕ ਅਨੋਖੇ ਰਿਕਾਰਡ ਨੂੰ ਤੋੜਿਆ ਹੈ। ਵਿਰਾਟ ਹੁਣ ਭਾਰਤ ਵੱਲੋਂ ਇੰਗਲੈਂਡ ਵਿਰੁੱਧ ਉਸੇ ਦੀ ਧਰਤੀ ‘ਤੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ। ਕਾਰਡਿਫ ਵਿੱਚ ਖੇਡੇ ਗਏ ਦੂਜੇ ਵਨਡੇ ਵਿੱਚ ਕਿੰਗ ਕੋਹਲੀ ਨੇ ਇਹ ਕਾਰਨਾਮਾ ਕੀਤਾ।ਵਿਰਾਟ ਕੋਹਲੀ ਨੇ ਇੰਗਲੈਂਡ ਦੀ ਧਰਤੀ ‘ਤੇ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਇਸ ਤੋਂ ਪਹਿਲਾਂ ਰਾਹੁਲ ਦ੍ਰਾਵਿੜ ਇਸ ਮਾਮਲੇ ਵਿੱਚ ਸਭ ਤੋਂ ਅੱਗੇ ਸਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























