IND Vs BAN : ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਮੁਕਾਬਲਾ ਜਾਰੀ
ਬੰਗਲਾਦੇਸ਼ ਨੇ ਭਾਰਤ ਨੂੰ ਦਿੱਤਾ ਇੰਨੀਆਂ ਦੌੜਾਂ ਦਾ ਟੀਚਾ
ਭਾਰਤ ਲਈ ਰਾਧਾ ਯਾਦਵ ਨੇ ਲਈਆਂ 3 ਵਿਕਟਾਂ

ਚੰਡੀਗੜ੍ਹ, 26ਅਕਤੂਬਰ(ਵਿਸ਼ਵ ਵਾਰਤਾ) IND Vs BAN : ਮਹਿਲਾ ਵਨਡੇ ਵਿਸ਼ਵ ਕੱਪ 2025 ਵਿੱਚ ਅੱਜ ਦਾ ਮੈਚ ਭਾਰਤ-ਬੰਗਲਾਦੇਸ਼ ਵਿਚਾਲੇ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।

ਮਹਿਲਾ ਇੱਕ ਰੋਜ਼ਾ ਵਿਸ਼ਵ ਕੱਪ ਦੇ ਆਖਰੀ ਲੀਗ ਮੈਚ ਵਿੱਚ, ਬੰਗਲਾਦੇਸ਼ ਨੇ ਭਾਰਤ ਨੂੰ 126 ਦੌੜਾਂ ਦਾ ਟੀਚਾ ਦਿੱਤਾ। ਦੱਸ ਦਈਏ ਕਿ ਮੀਂਹ ਕਾਰਨ, ਮੈਚ ਨੂੰ 27-27 ਓਵਰਾਂ ਤੱਕ ਘਟਾ ਦਿੱਤਾ ਗਿਆ। ਬੰਗਲਾਦੇਸ਼ ਨੇ 9 ਵਿਕਟਾਂ ਦੇ ਨੁਕਸਾਨ ‘ਤੇ 119 ਦੌੜਾਂ ਬਣਾਈਆਂ। ਭਾਰਤ ਨੂੰ ਡੀਐਲਐਸ ਵਿਧੀ ਰਾਹੀਂ 126 ਦੌੜਾਂ ਦਾ ਟੀਚਾ ਦਿੱਤਾ ਗਿਆ ਹੈ।
ਬੰਗਲਾਦੇਸ਼ ਲਈ, ਸ਼ਰਮਿਨ ਅਖਤਰ ਨੇ 36, ਸੋਭਨਾ ਮੋਸਤਾਰੀ ਨੇ 26, ਰਿਤੂ ਮੋਨੀ ਨੇ 11 ਅਤੇ ਰੂਬੀਆ ਹੈਦਰ ਨੇ 13 ਦੌੜਾਂ ਬਣਾਈਆਂ। ਭਾਰਤ ਲਈ ਰਾਧਾ ਯਾਦਵ ਨੇ 3 ਵਿਕਟਾਂ ਅਤੇ ਸ਼੍ਰੀ ਚਰਨੀ ਨੇ 2 ਵਿਕਟਾਂ ਲਈਆਂ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















